ਲੁਧਿਆਣਾ (ਸੰਦੀਪ ਚੱਢਾ ) : ਸ਼ੰਕਰਾਚਾਰੀਆ ਨਗਰ ਹੈਬੋਵਾਲ ਵਿਖੇ ਸਥਿਤ ਸਿੱਧ ਪੀਠ ਮਹਾਬਲੀ ਸੰਕਟਮੋਚਨ ਸ਼੍ਰੀ ਹਨੂੰਮਾਨ ਮੰਦਿਰ ਵਿਖੇ ਅੱਜ ਸਵੇਰੇ 1224ਵਾਂ ਹਵਨ ਯੱਗ ਅਤੇ ਸ਼ਾਮ ਚੌਂਕੀ ਦੀ ਲੜੀ ਤਹਿਤ ਮੰਦਿਰ ਦੇ ਮੁਖੀ ਅਮਨ ਜੈਨ ਦੀ ਪ੍ਰਧਾਨਗੀ ਹੇਠ ਹਵਨ ਯੱਗ ਕਰਵਾਇਆ ਗਿਆ ਮੰਦਿਰ ਵਿੱਚ ਮੇਜ਼ਬਾਨ ਸ਼੍ਰੀ ਵਿਸ਼ਾਲ ਸਿੰਗਲਾ ਪਰਿਵਾਰ ਵੱਲੋਂ ਅਤੇ ਸ਼੍ਰੀ ਕਿਰਨ ਵਰਮਾ ਪਰਿਵਾਰ ਵੱਲੋਂ ਮੰਦਿਰ ਦੇ ਅਚਾਰੀਆ ਪੰਡਿਤ ਵਿਸ਼ਨੂੰ ਜੀ ਵੱਲੋਂ ਸੰਸਾਰ ਦੀ ਭਲਾਈ ਲਈ ਅਰਦਾਸ ਕੀਤੀ ਗਈ ਦੇਵੀ ਦਿਆਲ ਜੀ, ਪੰਡਿਤ ਰਾਮ ਜੀ, ਪੰਡਿਤ ਸੰਜੇ ਜੀ, ਪੰਡਿਤ ਸੁਰੇਸ਼ ਜੀ, ਪੰਡਿਤ ਨਾਰਾਇਣ ਜੀ ਵੱਲੋਂ ਸੰਧਿਆ ਚੌਂਕੀ ਮੌਕੇ ਪ੍ਰਸਿੱਧ ਭਜਨ ਗਾਇਕ ਪੰਡਿਤ ਗੌਰਵ ਤਿਵਾੜੀ ਅਤੇ ਪਾਰਟੀ (ਲੁਧਿਆਣਾ) ਨੇ ਆਪਣੇ ਭਜਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਮੰਦਰ ਦੇ ਪ੍ਰਧਾਨ ਅਮਨ ਜੈਨ, ਰਿਸ਼ੀ ਅਨੁਜ ਮਦਾਨ, ਸੌਰਵ ਜੈਨ, ਜਯੋਤੀ ਗੁਪਤਾ ਵੱਲੋਂ ਭਜਨ ਗਾਇਕਾ ਦਾ ਮੰਦਰ ਟਰੱਸਟ ਵੱਲੋਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਸੌਰਵ ਜੈਨ ਅਤੇ ਸੀਨੀਅਰ ਰਿਸ਼ੀ ਜੈਨ ਨੇ ਕਿਹਾ ਕਿ ਜੋ ਵੀ ਸ਼੍ਰੀ ਬਾਲਾ ਦਰਬਾਰ ਵਿੱਚ ਪੂਰੇ ਮਨ ਨਾਲ ਆਉਂਦਾ ਹੈ, ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਇਸ ਮੌਕੇ ਅਮਨ ਜੈਨ, ਰਿਸ਼ੀ ਜੈਨ, ਅਨੁਜ ਮਦਾਨ, ਸੋਮਨਾਥ
ਮਾਰਕਨ, ਸੌਰਵ ਜੈਨ, ਜੋਤੀ ਗੁਪਤਾ, ਅਰਵਿੰਦ ਟਿੱਲੂ, ਰਾਹੁਲ ਹਾਂਡਾ, ਸੁਨੀਲ ਕੇਟਰ, ਦੀਪਕ ਘਈ, ਨਰਿੰਦਰ ਨਥਾਨੀ, ਸੰਦੀਪ ਪੱਬੀ, ਰੋਹਿਤ ਡੰਗ, ਭਾਰਤੀ ਸੋਨੀ, ਵਿਸ਼ਵਨਾਥ ਸੇਠੀ, ਵੇਦ ਲੂਥਰਾ, ਸੰਦੀਪ ਢੀਂਝਾ, ਅਨਿਲ ਜੈਨ, ਸੰਨੀ ਸਤੀਝਾ, ਪ੍ਰਤੀਕ ਸੋਹਰ, ਵਿਵੇਕ ਸ਼ਰਮਾ, ਸਤਨਾਮ, ਗੀਤਾਂਸ਼ ਗਾਂਧੀ, ਦੇਵਾਂਸ਼ ਜੈਨ, ਕੁਮਾਰ ਸ਼ੰਕਰ, ਅਸ਼ਵਨੀ ਮੱਗੂ ਆਦਿ ਹਾਜ਼ਰ ਸਨ।


