ਘਟਨਾ ਦੀ ਜਾਣਕਾਰੀ ਦਿੰਦੇ ਹੋਏ ਚੌਕੀ ਗਿਆਸਪੁਰਾ ਦੇ ਇੰਚਾਰਜ ਪੁਲਿਸ ਅਧਿਕਾਰੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਕੱਲ੍ਹ ਨਿਊ ਰਾਮ ਨਗਰ ਗਲੀ ਨੰ. 12 ਵਿੱਚ ਰਹਿਣ ਵਾਲੇ ਇੱਕ ਜੋੜੇ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਥਾਣਾ ਮੁਖੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਜੋੜੇ ਦਾ ਬੇਟਾ ਘਰ ਆਇਆ ਤਾਂ ਪਿਤਾ ਦੀ ਲਾਸ਼ ਪਈ ਸੀ ਅਤੇ ਮਾਂ ਦੀ ਲਾਸ਼ ਦੂਜੇ ਕਮਰੇ ਵਿਚ ਪਈ ਸੀ। ਦੰਪਤੀ ਦੇ ਦੋ ਪੁੱਤਰ ਹਨ, ਇਕ ਦੀ ਉਮਰ ਲਗਭਗ 17 ਸਾਲ ਅਤੇ ਦੂਜੇ ਦੀ ਉਮਰ ਲਗਭਗ 13 ਸਾਲ ਹੈ, ਜੋ ਇਕ ਖੁਸ਼ਹਾਲ ਪਰਿਵਾਰ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਅਮਰਜੀਤ ਸਿੰਘ ਦਾ ਆਪਣਾ ਘਰ ਹੈ, ਉਹ ਇੱਕ ਫੈਕਟਰੀ ਵਿੱਚ ਚੰਗਾ ਕੰਮ ਕਰਦਾ ਸੀ। ਕਿਸੇ ਗੱਲ ਦੇ ਸ਼ੱਕ 'ਚ ਉਨ੍ਹਾਂ 'ਚ ਝਗੜਾ ਹੋ ਗਿਆ, ਜਿਸ ਤੋਂ ਬਾਅਦ ਉਸ ਨੇ ਪਹਿਲਾਂ ਆਪਣੀ ਪਤਨੀ ਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਦੂਜੇ ਕਮਰੇ 'ਚ ਗਿਆ ਅਤੇ ਪੱਖੇ ਤੋਂ ਰੱਸੀ ਦਾ ਫਾਹਾ ਬਣਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਮੁਖੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਅਮਰਜੀਤ ਸਿੰਘ ਦੇ ਪਿਤਾ ਹੁਕਮ ਸਿੰਘ ਦੇ ਬਿਆਨਾਂ 'ਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

.jpg)