ਪਟਿਆਲਾ: ਪਟਿਆਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸ਼ਾਦੀਪੁਰ ਖੁੱਡਾ ਦੇ ਇੱਕ ਪੋਲਿੰਗ ਬੂਥ ਤੋਂ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਬੈਲਟ ਬਾਕਸ ਲੈ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਕੁਝ ਸਮੇਂ ਬਾਅਦ ਇਹ ਬੈਲਟ ਬਾਕਸ ਪੋਲਿੰਗ ਬੂਥ ਦੇ ਨੇੜੇ ਖੇਤਾਂ 'ਚ ਪਿਆ ਮਿਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੁਪਹਿਰ ਨੂੰ ਕਰੀਬ 20-25 ਅਣਪਛਾਤੇ ਨੌਜਵਾਨ ਪੋਲਿੰਗ ਬੂਥ 'ਤੇ ਆਏ ਅਤੇ ਮੌਕੇ 'ਤੇ ਹੰਗਾਮਾ ਕੀਤਾ, ਜਿਸ ਦੌਰਾਨ ਉਹ ਪੋਲਿੰਗ ਬੂਥ ਦੇ ਅੰਦਰ ਬੈਲਟ ਬਾਕਸ ਲੈ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਜਦੋਂ ਪੋਲਿੰਗ ਬੂਥ ਦੇ ਆਲੇ-ਦੁਆਲੇ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਬੈਲਟ ਬਾਕਸ ਖੇਤ 'ਚ ਪਿਆ ਮਿਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

