ਜਲੰਧਰ(ਬਿਊਰੋ)— ਭਗਵਾਨ ਮਹਾਰਿਸ਼ੀ ਵਾਲਮੀਕਿ ਦੇ ਪ੍ਰਕਾਸ਼ ਉਤਸਵ ਦੇ ਸਬੰਧ 'ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਲੰਧਰ 'ਚ ਵਿਸ਼ਾਲ ਜਲੂਸ ਕੱਢਿਆ ਜਾ ਰਿਹਾ ਹੈ, ਜਿਸ ਕਾਰਨ ਸ਼ਹਿਰ ਦੀਆਂ ਕੁਝ ਸੜਕਾਂ ਬੰਦ ਰਹਿਣਗੀਆਂ। ਜਾਣਕਾਰੀ ਅਨੁਸਾਰ ਇਹ ਜਲੂਸ ਪ੍ਰਾਚੀਨ ਮੰਦਰ ਅਲੀ ਮੁਹੱਲਾ ਤੋਂ ਸ਼ੁਰੂ ਹੋ ਕੇ ਭਗਵਾਨ ਮਹਾਂਰਿਸ਼ੀ ਵਾਲਮੀਕਿ ਚੌਕ, ਲਵ ਕੁਸ਼ ਚੌਕ, ਭਗਤ ਸਿੰਘ ਚੌਕ, ਪੰਜਪੀਰ ਚੌਕ, ਖਿੰਗੜਾ ਗੇਟ, ਅੱਡਾ ਹੁਸ਼ਿਆਰਪੁਰ, ਅੱਡਾ ਟਾਂਡਾ, ਮਾਈ ਹੀਰਾ ਗੇਟ, ਸ਼ੀਤਲਾ ਮੰਦਰ, ਭਗਵਾਨ ਵਾਲਮੀਕਿ ਗੇਟ, ਪਟੇਲ ਚੌਕ, ਸਬਜ਼ੀ ਮੰਡੀ ਚੌਕ, ਬਸਤੀ ਅੱਡਾ ਤੋਂ ਹੁੰਦਾ ਹੋਇਆ ਪ੍ਰਾਚੀਨ ਮੰਦਰ ਅਲੀ ਮੁਹੱਲਾ ਵਿਖੇ ਸਮਾਪਤ ਹੋਵੇਗਾ। ਜਲੂਸ ਦੌਰਾਨ ਭਗਤ ਨਾਮਦੇਵ ਚੌਕ ਤੋਂ ਬੀਐਮਸੀ ਚੌਕ ਵੱਲ ਜਾਣ ਵਾਲੀ ਸੜਕ ਵੀ ਪ੍ਰਭਾਵਿਤ ਹੋਵੇਗੀ, ਇਸ ਲਈ ਇਸ ਪਾਸੇ ਜਾਣ ਵਾਲੇ ਡਰਾਈਵਰਾਂ ਨੂੰ ਵੀ ਪੁਲਿਸ ਵੱਲੋਂ ਜਾਰੀ ਡਾਇਵਰਜ਼ਨ ਰੂਟ ਅਪਣਾਉਣਾ ਚਾਹੀਦਾ ਹੈ। ਜਲੂਸ ਨੂੰ ਧਿਆਨ ਵਿੱਚ ਰੱਖਦੇ ਹੋਏ ਟ੍ਰੈਫਿਕ ਕਮਿਸ਼ਨਰੇਟ ਜਲੰਧਰ ਵੱਲੋਂ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਟ੍ਰੈਫਿਕ ਡਾਇਵਰਟ ਕੀਤਾ ਗਿਆ ਹੈ।
ਟ੍ਰੈਫਿਕ ਡਾਇਵਰਟ ਪੁਆਇੰਟ ਨਕੋਦਰ ਚੌਕ, ਸਕਾਈਲਾਰਕ ਚੌਕ, ਸਟੇਟ ਬੈਂਕ ਆਫ ਇੰਡੀਆ ਨੇੜੇ ਪਰਿੰਦਾ ਚੌਕ, ਪੀਐਨਬੀ ਚੌਕ ਅਤੇ (ਪ੍ਰੈਸ ਕਲੱਬ) ਚੌਕ, ਸ੍ਰੀ ਨਾਮਦੇਵ ਚੌਕ, ਸ਼ਾਸਤਰੀ ਚੌਕ, ਪ੍ਰਤਾਪ ਬਾਗ, ਹੈਨਰੀ ਪੈਟਰੋਲ ਪੰਪ, ਭਗਤ ਸਿੰਘ ਚੌਕ, ਅੱਡਾ ਹੁਸ਼ਿਆਰਪੁਰ ਵਨ-ਵੇਅ, ਏਖਾਰੀ ਪੁਲੀ ਦੇ ਸਾਹਮਣੇ, ਹੁਸ਼ਿਆਰਪੁਰ ਰੇਲ ਫਾਟਕ, ਟਾਂਡਾ ਚੌਕ, ਟਾਂਡਾ ਰੇਲਵੇ ਫਾਟਕ, ਟੀ-ਪੁਆਇੰਟ ਗੋਪਾਲ ਨਗਰ, ਪੁਰਾਣੀ ਸਬਜ਼ੀ ਮੰਡੀ ਚੌਕ, ਪੁਰਾਣੀ ਜੇਲ੍ਹ ਨੇੜੇ ਮਹਾਂਲਕਸ਼ਮੀ ਨਰਾਇਣ ਮੰਦਰ, ਪਟੇਲ ਚੌਕ, ਬਸਤੀ ਅੱਡਾ ਚੌਕ, ਟੀ-ਪੁਆਇੰਟ ਸ਼ਕਤੀ ਨਗਰ, ਫੁੱਟਬਾਲ ਚੌਕ ਰਸਤੇ ਦੀ ਵਰਤੋਂ ਕਰਨ ਦੀ ਬਜਾਏ ਬਦਲੇ ਹੋਏ ਰਸਤੇ ਦੀ ਵਰਤੋਂ ਕਰਨ ਤਾਂ ਜੋ ਟ੍ਰੈਫਿਕ ਜਾਮ ਤੋਂ ਬਚਿਆ ਜਾ ਸਕੇ।

