ਫਾਜ਼ਿਲਕਾ: ਫਾਜ਼ਿਲਕਾ 'ਚ ਇਕ ਵਿਅਕਤੀ ਨੇ 72 ਘੰਟਿਆਂ ਦੇ ਅੰਦਰ ਦੂਜੀ ਵਾਰ ਲਾਟਰੀ ਜਿੱਤੀ ਹੈ, ਜਿਸ ਤੋਂ ਬਾਅਦ ਘਰ 'ਚ ਖੁਸ਼ੀ ਦੀ ਕੋਈ ਹੱਦ ਨਹੀਂ ਹੈ। ਸਥਾਨਕ ਅਦਾਲਤ ਦੇ ਵਕੀਲ ਨੇ 72 ਘੰਟਿਆਂ ਵਿੱਚ ਦੂਜੀ ਵਾਰ ਲਾਟਰੀ ਜਿੱਤੀ ਹੈ।
ਹਰਬੰਸ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਫਾਜ਼ਿਲਕਾ ਦੇ ਮੇਹਰੀਆਂ ਬਾਜ਼ਾਰ ਵਿੱਚ ਇੱਕ ਲਾਟਰੀ ਵਿਕਰੇਤਾ ਤੋਂ ਲਾਟਰੀ ਦੀ ਟਿਕਟ ਖਰੀਦੀ ਸੀ। ਪਹਿਲਾ ਇਨਾਮ 2.25 ਲੱਖ ਰੁਪਏ ਸੀ, ਜਿਸ ਦਾ ਐਲਾਨ ਕੁਝ ਦਿਨ ਪਹਿਲਾਂ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਹੋਰ ਲਾਟਰੀ ਟਿਕਟਾਂ ਖਰੀਦੀਆਂ। ਨਾਗਾਲੈਂਡ ਡੀਅਰ ਸਟੇਟ ਲਾਟਰੀ ਲਈ 45,000 ਰੁਪਏ ਦਾ ਦੂਜਾ ਇਨਾਮ ਉਸ ਦੇ ਨਾ ਐਲਾਨਿਆ ਗਿਆ ਹੈ।

