ਲੁਧਿਆਣਾ: ਲੁਧਿਆਣਾ 'ਚ ਇਕ ਪੁਲਸ ਅਧਿਕਾਰੀ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੀਆਈਏ-2 ਦੇ ਇੰਚਾਰਜ ਰਾਜੇਸ਼ ਸ਼ਰਮਾ ਨੂੰ ਸੀਪੀ ਨੇ ਲਾਈਨ ਹਾਜਰ ਕਰ ਦਿਤਾ ਹੈ। ਦੋਸ਼ ਹੈ ਕਿ ਉਕਤ ਅਧਿਕਾਰੀ ਪੁਲਿਸ ਵਿਭਾਗ ਦੀ ਅਹਿਮ ਜਾਣਕਾਰੀ ਲੀਕ ਕਰ ਰਿਹਾ ਸੀ, ਜਿਸ ਕਾਰਨ ਉਕਤ ਅਧਿਕਾਰੀ ਨੂੰ ਲਾਈਨ 'ਤੇ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਸੀਆਈਏ 2 ਵਿੱਚ ਤਾਇਨਾਤ ਇੰਸਪੈਕਟਰ ਰਾਜੇਸ਼ ਸ਼ਰਮਾ ਨੂੰ ਦੇਰ ਸ਼ਾਮ ਲਾਈਨ ਭੇਜ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਰਾਜੇਸ਼ ਸ਼ਰਮਾ ਡਿਊਟੀ ਵਿੱਚ ਲਾਪਰਵਾਹੀ ਦਿਖਾ ਰਿਹਾ ਸੀ, ਜਿਸ 'ਤੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਸਖ਼ਤ ਕਾਰਵਾਈ ਕਰਦਿਆਂ ਉਸ ਨੂੰ ਲਾਈਨ 'ਤੇ ਭੇਜ ਦਿੱਤਾ।
ਅਧਿਕਾਰਤ ਸੂਤਰਾਂ ਮੁਤਾਬਕ ਕੁਝ ਦਿਨ ਪਹਿਲਾਂ ਥਾਣਾ ਡਵੀਜ਼ਨ ਨੰਬਰ 3 ਦੇ ਇਲਾਕੇ 'ਚ ਫਾਇਰਿੰਗ ਦੀ ਘਟਨਾ ਵਾਪਰੀ ਸੀ, ਜਿਸ ਦੀ ਜਾਂਚ ਸੀਆਈਏ ਦੀ ਟੀਮ ਕਰ ਰਹੀ ਸੀ। ਮੌਕੇ 'ਤੇ ਪੁਲਿਸ ਨੂੰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਮਿਲੀ ਅਤੇ ਪੁਲਿਸ ਕੋਲ ਅਹਿਮ ਜਾਣਕਾਰੀ ਸੀ। ਪਰ ਉਕਤ ਫੁਟੇਜ ਅਤੇ ਜਾਣਕਾਰੀ ਲੀਕ ਹੋ ਗਈ ਸੀ। ਇਸ ਦਾ ਨੋਟਿਸ ਲੈਂਦਿਆਂ ਪੁਲਿਸ ਕਮਿਸ਼ਨਰ ਵੱਲੋਂ ਕਾਰਵਾਈ ਕੀਤੀ ਗਈ ਹੈ ਪਰ ਅਧਿਕਾਰੀ ਡਿਊਟੀ ਵਿੱਚ ਲਾਪਰਵਾਹੀ ਕਹਿ ਕੇ ਹੀ ਇਸ ਮਾਮਲੇ ਤੋਂ ਬਚ ਰਹੇ ਹਨ।

