ਮੋਹਾਲੀ : ਪੰਜਾਬੀ ਗਾਇਕ ਮਨਕੀਰਤ ਔਲਖ ਦੀ ਕਾਰ ਦਾ ਚਲਾਨ ਕੱਟ ਦਿੱਤਾ ਗਿਆ ਹੈ। ਦਰਅਸਲ, ਗੁਰਪੁਰਬ ਮੌਕੇ ਮੋਹਾਲੀ ਦੇ ਸਿੰਘ ਸ਼ਹੀਦ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਏ ਸਨ। ਇਸ ਦੌਰਾਨ ਪੁਲਿਸ ਨੇ ਕਾਰ ਦੀਆਂ ਖਿੜਕੀਆਂ 'ਤੇ ਕਾਲੀ ਫਿਲਮ ਅਤੇ ਹੂਟਰ ਦੇਖਿਆ। ਜਿਸ ਦੇ ਆਧਾਰ 'ਤੇ ਮੋਹਾਲੀ ਪੁਲਿਸ ਨੇ ਇਹ ਕਾਰਵਾਈ ਕਰਦਿਆਂ ਗੱਡੀ ਨੂੰ ਰੋਕ ਲਿਆ। ਮਨਕੀਰਤ ਔਲਖ ਨੇ ਆਪਣੀ ਕਾਰ ਸੋਹਾਣਾ ਸਿੰਘ ਸ਼ਹੀਦ ਗੁਰੂਘਰ ਦੇ ਸਾਹਮਣੇ ਖੜ੍ਹੀ ਕੀਤੀ ਸੀ, ਜਿਵੇਂ ਹੀ ਉਹ ਗੁਰੂ ਘਰ ਵਿਖੇ ਮੱਥਾ ਟੇਕਣ ਗਿਆ ਤਾਂ ਪੰਜਾਬ ਪੁਲਿਸ ਦੇ ਜਵਾਨ ਕਾਰ ਦੇ ਨੇੜੇ ਆਏ ਅਤੇ ਕਾਰ ਦੀ ਚੈਕਿੰਗ ਕੀਤੀ ਤਾਂ ਮਨਕੀਰਤ ਔਲਖ ਦੀ ਕਾਰ 'ਤੇ ਫਿਲਮ ਅਤੇ ਹੂਟਰ ਲੱਗਾ ਹੋਇਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮਨਕੀਰਤ ਔਲਖ ਦੀ ਕਾਰ ਦਾ ਚਲਾਨ ਕੱਟ ਦਿੱਤਾ। ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਆਪਣੇ ਬਿਆਨਾਂ ਅਤੇ ਸਟਾਈਲ ਨੂੰ ਲੈ ਕੇ ਸਮੇਂ-ਸਮੇਂ 'ਤੇ ਚਰਚਾ 'ਚ ਰਹਿੰਦੇ ਹਨ। ਉਨ੍ਹਾਂ ਦੇ ਕਈ ਸੁਪਰਹਿੱਟ ਗਾਣੇ ਆ ਚੁੱਕੇ ਹਨ, ਹੁਣ ਉਨ੍ਹਾਂ ਦੀ ਕਾਰ ਦਾ ਚਲਾਨ ਕੱਟ ਦਿੱਤਾ ਗਿਆ ਹੈ।

