ਮੋਬਾਈਲ ਯੂਜ਼ਰਸ ਲਈ ਖਾਸ ਖਬਰ ਸਾਹਮਣੇ ਆਈ ਹੈ। ਜੇਕਰ ਤੁਸੀਂ ਅਜੇ ਵੀ ਐਂਡਰਾਇਡ ਫੋਨ ਚਲਾਉਂਦੇ ਹੋ ਤਾਂ ਇਹ ਖਾਸ ਖਬਰ ਤੁਹਾਡੇ ਲਈ ਹੈ, ਜਾਣਕਾਰੀ ਮੁਤਾਬਕ ਵਟਸਐਪ ਬੰਦ ਹੋਣ ਜਾ ਰਿਹਾ ਹੈ। ਜੇ ਤੁਸੀਂ ਐਂਡਰਾਇਡ ਫੋਨ ਦੇ ਕਿਟਕੈਟ ਵਰਜ਼ਨ ਦੀ ਵਰਤੋਂ ਕਰ ਰਹੇ ਹੋ, ਤਾਂ ਤੁਸੀਂ ਮੁਸੀਬਤ ਵਿੱਚ ਪੈ ਸਕਦੇ ਹੋ। ਵਟਸਐਪ 10 ਸਾਲ ਪਹਿਲਾਂ ਆਏ ਇਸ ਵਰਜ਼ਨ 'ਤੇ ਆਪਣਾ ਸਪੋਰਟ ਖਤਮ ਕਰਨ ਜਾ ਰਿਹਾ ਹੈ। 1 ਜਨਵਰੀ 2025 ਤੋਂ ਬਾਅਦ ਵਟਸਐਪ ਕਿਟਕੈਟ ਵਰਜ਼ਨ ਵਾਲੇ ਫੋਨ 'ਤੇ ਕੰਮ ਨਹੀਂ ਕਰ ਸਕੇਗਾ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਵਟਸਐਪ ਬੰਦ ਹੋਵੇ ਤਾਂ ਤੁਹਾਨੂੰ ਆਪਣੇ ਆਪਰੇਟਿੰਗ ਸਿਸਟਮ ਨੂੰ ਅਪਡੇਟ ਕਰਨਾ ਹੋਵੇਗਾ ਜਾਂ ਨਵਾਂ ਫੋਨ ਖਰੀਦਣਾ ਹੋਵੇਗਾ। ਵਟਸਐਪ ਦੇ ਨਵੇਂ ਫੀਚਰਸ ਦੀ ਵਰਤੋਂ ਕਰਨ ਲਈ ਐਪ ਨੂੰ ਅਪਡੇਟ ਕਰਦੇ ਰਹਿਣਾ ਜ਼ਰੂਰੀ ਹੈ। ਇਹ ਸੁਰੱਖਿਆ ਲਈ ਵੀ ਮਹੱਤਵਪੂਰਨ ਹੈ। ਜੇਕਰ ਐਪ ਨੂੰ ਅਪਡੇਟ ਨਹੀਂ ਕੀਤਾ ਜਾਂਦਾ ਤਾਂ ਇਹ ਬੱਗ ਨੁਕਸਾਨ ਪਹੁੰਚਾ ਸਕਦੇ ਹਨ। ਇਸ ਨਾਲ ਐਪ ਦੀ ਵਰਤੋਂ ਕਰਨ ਦਾ ਤਜਰਬਾ ਖਰਾਬ ਹੋਣ ਦਾ ਡਰ ਹੈ ਅਤੇ ਨਿੱਜੀ ਜਾਣਕਾਰੀ ਚੋਰੀ ਹੋ ਜਾਵੇਗੀ।
ਵਟਸਐਪ ਇਨ੍ਹਾਂ ਫੋਨਾਂ ਲਈ ਆਪਣਾ ਸਪੋਰਟ ਖਤਮ ਕਰਨ ਜਾ ਰਿਹਾ ਹੈ-
ਸੈਮਸੰਗ: ਗਲੈਕਸੀ ਐਸ 3. ਗਲੈਕਸੀ ਨੋਟ 2, ਗਲੈਕਸੀ ਨੋਟ 3, ਗਲੈਕਸੀ ਨੋਟ ਐਸ 4
ਮਿਨੀ ਐਚਟੀਸੀ: ਵਨ ਐਕਸ, ਵਨ ਐਕਸ +, ਡਿਜ਼ਾਇਰ 500, ਡਿਜ਼ਾਇਰ 601
ਸੋਨੀ: ਐਕਸਪੀਰੀਆ ਜ਼ੈਡ, ਐਕਸਪੀਰੀਆ ਐਸਪੀ, ਐਕਸਪੀਰੀਆ ਟੀ, ਐਕਸਪੀਰੀਆ ਵੀ
ਐਲਜੀ: ਓਪਟਿਮਸ ਜੀ, ਨੇਕਸਸ 4, ਜੀ 2 ਮਿਨੀ, ਐਲ 90
ਮੋਟੋਰੋਲਾ: ਮੋਟੋ ਜੀ, ਰੇਜ਼ਰ ਐਚਡੀ ਮੋਟੋ ਏਏ 2014