ਫਿਲੌਰ : ਪੰਜਾਬ ਦੇ ਫਿਲੌਰ ਇਲਾਕੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲੌਰ ਦੇ ਹਾਈ ਵੈਲੀ ਇਲਾਕੇ 'ਚ ਗੈਂਗਸਟਰ ਵਿਜੇ ਮਸੀਹ ਨੂੰ ਗ੍ਰਿਫਤਾਰ ਕਰਨ ਗਈ ਪੁਲਸ ਟੀਮ 'ਤੇ ਇਲਾਕਾ ਵਾਸੀਆਂ ਨੇ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਫਿਲੌਰ ਦੇ ਹਾਈ ਵੈਲੀ ਇਲਾਕੇ 'ਚ ਗੈਂਗਸਟਰ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਜਦੋਂ ਪੁਲਸ ਗੈਂਗਸਟਰ ਨੂੰ ਗ੍ਰਿਫਤਾਰ ਕਰਨ ਗਈ ਤਾਂ ਇਸ ਦੌਰਾਨ ਵਸਨੀਕਾਂ ਨੇ ਪੁਲਸ ਟੀਮ 'ਤੇ ਹਮਲਾ ਕਰ ਦਿੱਤਾ, ਜਿਸ 'ਚ ਕਈ ਪੁਲਸ ਮੁਲਾਜ਼ਮ ਜ਼ਖਮੀ ਵੀ ਹੋ ਗਏ। ਗੈਂਗਸਟਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਗੈਂਗਸਟਰ ਦੇ ਸਾਥੀ ਉਸ ਨੂੰ ਪੁਲਿਸ ਹਿਰਾਸਤ ਤੋਂ ਛੁਡਾਉਣਾ ਚਾਹੁੰਦੇ ਸਨ।
ਜ਼ਿਕਰਯੋਗ ਹੈ ਕਿ ਗੈਂਗਸਟਰ ਵਿਜੇ ਮਸੀਹ ਇਕ ਨਾਮੀ ਬਦਮਾਸ਼ ਹੈ, ਜੋ ਲੰਬੇ ਸਮੇਂ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਨਸ਼ਾ ਤਸਕਰਾਂ ਨਾਲ ਮਿਲ ਕੇ ਹਥਿਆਰਾਂ ਦੀ ਸਪਲਾਈ ਕਰ ਰਿਹਾ ਹੈ। ਵਿਜੇ ਮਸੀਹ ਦੇ ਖਿਲਾਫ ਲਗਭਗ 27 ਪਰਚੇ ਦਰਜ ਹਨ ਅਤੇ ਉਹ ਲਗਾਤਾਰ ਪੁਲਿਸ ਨੂੰ ਚਕਮਾ ਦੇ ਰਿਹਾ ਸੀ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਲੁਧਿਆਣਾ ਪੁਲਿਸ ਨੇ ਧਨਾਸੂ ਇਲਾਕੇ ਵਿੱਚ ਗਸ਼ਤ ਦੌਰਾਨ ਗੈਂਗਸਟਰ ਗੁਲਾਬ ਸਿੰਘ ਸ਼ਾਹਕੋਟ ਨੂੰ ਗ੍ਰਿਫ਼ਤਾਰ ਕੀਤਾ ਸੀ। ਗੈਂਗਸਟਰ ਨੇ ਪੁਲਿਸ 'ਤੇ ਫਾਇਰਿੰਗ ਕੀਤੀ, ਜਿਸ ਤੋਂ ਬਾਅਦ ਜਦੋਂ ਗੈਂਗਸਟਰ ਨੇ ਬਚਾਅ 'ਚ ਫਾਇਰਿੰਗ ਕੀਤੀ ਤਾਂ ਗੋਲੀ ਉਸ ਨੂੰ ਲੱਗੀ।

