ਚੰਡੀਗੜ: ਪੰਜਾਬ ਵਿੱਚ ਨਗਰ ਨਿਗਮ ਚੋਣਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ ਸਮਾਪਤ ਹੋ ਗਿਆ ਹੈ। ਦੱਸ ਦੇਈਏ ਕਿ ਪੰਜਾਬ 'ਚ 21 ਦਸੰਬਰ ਨੂੰ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਕਾਰਨ ਅੱਜ ਤੋਂ ਚੋਣ ਪ੍ਰਚਾਰ ਦਾ ਰੌਲਾ ਰੁਕ ਗਿਆ ਹੈ। ਹੁਣ ਤੋਂ ਕੋਈ ਵੀ ਉਮੀਦਵਾਰ ਚੋਣ ਪ੍ਰਚਾਰ ਨਹੀਂ ਕਰੇਗਾ ਅਤੇ ਨਾ ਹੀ ਰੋਡ ਸ਼ੋਅ ਕਰੇਗਾ। ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਉਮੀਦਵਾਰ ਹੁਣ ਘਰ-ਘਰ ਜਾ ਕੇ ਵੋਟਾਂ ਦੀ ਅਪੀਲ ਕਰਨਗੇ। ਉਮੀਦਵਾਰਾਂ ਵੱਲੋਂ ਸਟਰੀਟ ਕਾਰਨਰ ਮੀਟਿੰਗਾਂ ਫਿਲਹਾਲ ਜਾਰੀ ਰਹਿਣਗੀਆਂ। ਚੋਣਾਂ ਦੌਰਾਨ ਸ਼ਨੀਵਾਰ 21 ਦਸੰਬਰ ਨੂੰ ਸ਼ਰਾਬ ਦੇ ਠੇਕੇ ਬੰਦ ਰਹਿਣਗੇ।

