ਤੁਹਾਨੂੰ ਇਹ ਵੀ ਦੱਸ ਦੇਈਏ ਕਿ ਅੱਜ ਖਨੌਰੀ ਬਾਰਡਰ 'ਤੇ ਭੁੱਖ ਹੜਤਾਲ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਦੇਖਭਾਲ ਕਰ ਰਹੀ ਸਰਕਾਰੀ ਸਿਹਤ ਵਿਭਾਗ ਦੀ ਟੀਮ ਨਾਲ ਵੱਡਾ ਹਾਦਸਾ ਹੋ ਗਿਆ। ਮੈਡੀਕਲ ਟੀਮ ਖਨੌਰੀ ਬਾਰਡਰ ਤੋਂ ਪਟਿਆਲਾ ਵਾਪਸ ਜਾ ਰਹੀ ਸੀ। ਜਦੋਂ ਟੀਮ ਸਮਾਣਾ ਦੇ ਪਿੰਡ ਮਾਜਰਾ ਨੇੜੇ ਪਹੁੰਚੀ ਤਾਂ ਇਕ ਸਕਾਰਪੀਓ ਗੱਡੀ ਬੇਕਾਬੂ ਹੋ ਗਈ ਅਤੇ ਮੈਡੀਕਲ ਟੀਮ ਨੂੰ ਲੈ ਕੇ ਜਾ ਰਹੀ ਗੱਡੀ ਨਾਲ ਟਕਰਾ ਗਈ। ਕਾਰ 'ਚ ਬੈਠਾ ਡਾਕਟਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।