ਜਲੰਧਰ : ਬਸੰਤ ਪੰਚਮੀ ਵਾਲੇ ਦਿਨ ਮੋਟਰਸਾਈਕਲ 'ਤੇ ਜਾ ਰਹੇ ਘਸ ਮੰਡੀ ਵਾਸੀ ਪ੍ਰਕਾਸ਼ ਕੁਮਾਰ ਨੇ ਦੱਸਿਆ ਕਿ ਉਹ ਗੜਾ ਰੋਡ ਤੋਂ ਵਾਪਸ ਬੱਸ ਸਟੈਂਡ ਵੱਲ ਆ ਰਿਹਾ ਸੀ ਕਿ ਰਸਤੇ 'ਚ ਚਾਈਨਾ ਡੋਰ ਨਾਲ ਉਸ ਦਾ ਗਲਾ ਵਡਿਆ ਗਿਆ। ਪ੍ਰਕਾਸ਼ ਨੇ ਕਿਹਾ ਕਿ ਉਸ ਨੂੰ ਆਪਣੇ ਗਲੇ ਵਿੱਚ ਪੰਜ ਟਾਂਕੇ ਲਗਾਉਣੇ ਪਏ। ਜਲੰਧਰ ਸ਼ਹਿਰ ਦੇ ਪੁਲਸ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ 'ਤੇ ਪਾਬੰਦੀ ਲਗਾਉਣ ਦੇ ਬਾਵਜੂਦ ਬਸੰਤ ਪੰਚਮੀ 'ਤੇ ਚਾਈਨਾ ਡੋਰ ਦਾ ਕਾਫੀ ਕਾਰੋਬਾਰ ਹੋਇਆ, ਜਿਸ ਕਾਰਨ ਸੜਕ 'ਤੇ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।