ਜੰਮੂ— ਕਸ਼ਮੀਰ ਦੀਆਂ ਘਾਟੀਆਂ 'ਚ ਰੇਲ ਗੱਡੀ ਚਲਾਉਣ ਦਾ ਸੁਪਨਾ ਹੁਣ ਪੂਰਾ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਕਸ਼ਮੀਰ ਦੀ ਰੇਲ ਯਾਤਰਾ 17 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ-ਕਸ਼ਮੀਰ ਦੌਰੇ ਨਾਲ ਸ਼ੁਰੂ ਹੋਵੇਗੀ। ਪ੍ਰਧਾਨ ਮੰਤਰੀ ਵੱਲੋਂ ਸ੍ਰੀਨਗਰ ਲਈ ਵੰਦੇ ਭਾਰਤ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੇ ਜਾਣ ਦੀ ਸੰਭਾਵਨਾ ਹੈ।
ਰੇਲ ਗੱਡੀ ਦੀ ਬੁਕਿੰਗ ਨੂੰ ਲੈ ਕੇ ਰੇਲਵੇ ਯਾਤਰੀਆਂ ਵਿੱਚ ਉਤਸੁਕਤਾ ਹੈ। ਖਬਰਾਂ ਮੁਤਾਬਕ ਕਟੜਾ-ਸ਼੍ਰੀਨਗਰ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਟ੍ਰੇਨ ਲਈ ਟਿਕਟ ਬੁਕਿੰਗ ਰੇਲ ਗੱਡੀ ਦੇ ਸੰਚਾਲਨ ਦੇ ਅਗਲੇ ਦਿਨ ਤੋਂ ਸ਼ੁਰੂ ਹੋ ਜਾਵੇਗੀ। ਹਾਲਾਂਕਿ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਰੇਲ ਗੱਡੀ ਸ਼ੁਰੂ ਹੋਣ ਤੋਂ ਅਗਲੇ ਦਿਨ ਤੋਂ ਯਾਤਰੀਆਂ ਲਈ ਟਿਕਟ ਬੁਕਿੰਗ ਵਿੰਡੋ ਖੁੱਲ੍ਹ ਜਾਵੇਗੀ। ਟਿਕਟ ਦੀ ਕੀਮਤ 1500 ਰੁਪਏ ਤੋਂ 2500 ਰੁਪਏ ਤੱਕ ਹੋ ਸਕਦੀ ਹੈ।