ਲੁਧਿਆਣਾ: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਹੈੱਡ ਕਾਂਸਟੇਬਲ, ਮੁਨਸ਼ੀ, ਏਐਸਆਈ ਦਾ ਤਬਾਦਲਾ ਕਰ ਦਿੱਤਾ ਹੈ। ਜਾਰੀ ਕੀਤੀ ਗਈ ਸੂਚੀ ਅਨੁਸਾਰ ਪੁਲਿਸ ਵਿਭਾਗ ਵਿੱਚ 76 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ।
ਦੱਸ ਦੇਈਏ ਕਿ ਕਮਿਸ਼ਨਰੇਟ ਥਾਣੇ ਅਤੇ ਲੁਧਿਆਣਾ ਦੀਆਂ ਚੌਕੀਆਂ ਦੇ ਅਜਿਹੇ ਕਈ ਪੁਲਿਸ ਮੁਲਜ਼ਮ ਸਨ ਜਿਨ੍ਹਾਂ ਨੂੰ ਹੈੱਡ ਕਾਂਸਟੇਬਲ ਤੋਂ ਏਐਸਆਈ ਵਜੋਂ ਤਰੱਕੀ ਦਿੱਤੀ ਗਈ ਸੀ ਪਰ ਮੁਨਸ਼ੀ ਦੀ ਸੀਟ ਨਹੀਂ ਛੱਡੀ ਸੀ। ਤਬਾਦਲਾ ਹੋਣ ਤੋਂ ਬਾਅਦ ਵੀ ਉਹ ਦੁਬਾਰਾ ਇਸ ਸੀਟ 'ਤੇ ਆ ਕੇ ਬੈਠਦੇ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਲੁਧਿਆਣਾ ਕਮਿਸ਼ਨਰੇਟ ਪੁਲਿਸ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ।

