ਜਲੰਧਰ ਦੇ ਪਿੰਡ ਤਾਜਪੁਰ 'ਚ ਚਰਚ ਗਲੋਰੀ ਐਂਡ ਵਿਜ਼ਡਮ ਦੇ ਪਾਦਰੀ ਬਜਿੰਦਰ ਸਿੰਘ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ 'ਚ ਪਾਦਰੀ ਬਜਿੰਦਰ 'ਵਲੋਂ ਹਮਲਾ ਕਰਨ ਵਾਲੀ ਔਰਤ ਅਤੇ ਨੌਜਵਾਨ ਦੀ ਪਛਾਣ ਹੋ ਗਈ ਹੈ। ਉਹ ਮੋਹਾਲੀ ਦਾ ਰਹਿਣ ਵਾਲਾ ਹੈ। ਵੀਡੀਓ 'ਚ ਪਾਦਰੀ ਔਰਤ ਨੂੰ ਥੱਪੜ ਮਾਰਦਾ ਨਜ਼ਰ ਆ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਉਸ ਦੇ ਚਿਹਰੇ 'ਤੇ ਇਕ ਕਾਪੀ ਵੀ ਸੁੱਟੀ ਗਈ। ਜਦੋਂ ਪਾਦਰੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤਾਂ ਬੱਚਾ ਵੀ ਔਰਤ ਦੇ ਨੇੜੇ ਬੈਠਾ ਨਜ਼ਰ ਆ ਰਿਹਾ ਹੈ।
ਸੂਤਰਾਂ ਮੁਤਾਬਕ ਜਿਸ ਨੌਜਵਾਨ ਨੂੰ ਪਾਦਰੀ ਨੇ ਕੁਟੀਆ ਸੀ, ਉਸ ਨੇ ਆਪਣੀ ਭੈਣ ਨੂੰ ਚਰਚ 'ਚ ਆਉਣ ਤੋਂ ਰੋਕ ਦਿੱਤਾ ਸੀ, ਜਿਸ ਕਾਰਨ ਉਸ 'ਤੇ ਹਮਲਾ ਕੀਤਾ ਗਿਆ। ਵਾਇਰਲ ਵੀਡੀਓ ਬਜਿੰਦਰ ਸਿੰਘ ਦੇ ਚੰਡੀਗੜ੍ਹ ਦਫਤਰ ਦਾ ਹੈ।

