ਮੋਗਾ: ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਸਿੰਘਪੁਰਾ 'ਚ ਇਕ ਵਿਆਹ ਸਮਾਰੋਹ 'ਚ ਨੱਚਦੇ ਸਮੇਂ ਅਚਾਨਕ ਹਾਲਤ ਵਿਗੜਨ ਕਾਰਨ ਇਕ ਵਿਅਕਤੀ ਦੀ ਹਸਪਤਾਲ 'ਚ ਮੌਤ ਹੋ ਗਈ। ਇਸ ਸਬੰਧੀ ਥਾਣਾ ਮੁਖੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਅੰਮ੍ਰਿਤਪੁਰਾ (ਕਪੂਰਥਲਾ) ਦਾ ਇਕ ਵਿਅਕਤੀ ਵਿਆਹ ਸਮਾਰੋਹ 'ਚ ਆਇਆ ਸੀ ਅਤੇ ਨੱਚਦੇ ਸਮੇਂ ਉਸ ਦੀ ਹਾਲਤ ਵਿਗੜ ਗਈ।
ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੂੰ ਅੱਜ ਪੋਸਟਮਾਰਟਮ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।

