ਲੁਧਿਆਣਾ : ਸਮਾਜਸੇਵੀ ਸੋਨੂ ਭਾਰਦਵਾਜ ਨੇ ਅਪਣੇ ਜਨਮ ਦਿਨ ਨੂੰ ਸਮਾਜ ਸੇਵਾ ਹਿੱਤ ਲਗਾਉਣ ਦੇ ਮਨੋਰਥ ਨਾਲ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ। ਜਿਸਦਾ ਪ੍ਰਬੰਧ ਅਸ਼ੀਸ਼ ਫਾਊਡੇਸ਼ਨ ਵੱਲੋਂ ਕੀਤਾ ਗਿਆ। ਅਸ਼ੀਸ਼ ਫਾਊਡੇਸ਼ਨ ਵੱਲੋਂ ਦੇ ਪ੍ਰਧਾਨ ਸੋਨੂ ਭਾਰਦਵਾਜ ਦੇ ਸੱਦੇ 'ਤੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਐਡਵੋਕੇਟ ਗੌਰਵ ਬੱਗਾ, ਰਾਕੇਸ਼ ਪਰਾਸ਼ਰ (ਸੀਨੀਅਰ ਡਿਪਟੀ ਮੇਅਰ), ਭਾਜਪਾ ਜਿਲਾ ਪ੍ਰਧਾਨ ਰਜਨੀਸ਼ ਧੀਮਾਨ, SMO ਹਰਪ੍ਰੀਤ ਸਿੰਘ, ਬਲਬੀਰ ਚੌਧਰੀ, ਸੰਦੀਪ ਮਿਸ਼ਰਾ, ਡਾ: ਕਨਿਕਾ ਜਿੰਦਲ, ਕਮਲ ਜੇਤਲੀ, ਰੀਨਾ ਜੈਨ, Dr ਸੰਜੇ ਕੁਮਾਰ, ਨਿੱਕੂ ਭਾਰਤੀ, ਹੈਪੀ ਸ਼ੇਰਪੁਰ, ਮਨਪ੍ਰੀਤ ਮੰਨਾ, ਰੀਤੂ ਜੌਹਰ, ਰੀਪੂ ਗਿੱਲ, ਬਿੰਦੀਆ ਮੈਡਮ, ਨੀਰੂ ਸ਼ਰਮਾ, ਮਨੀਸ਼ਾ ਕਪੂਰ, ਹਿਤੇਸ਼ ਜੱਗੀ, ਕੁਮਾਰ ਸੰਜੀਵ, ਭਾਵਿਕ ਜੱਗੀ, ਜੇ ਕੇ ਡਾਵਰ, ਸਾਹਿਲ ਖੁਰਾਣਾ, ਰੋਹਿਤ ਸਾਹਵਾਨੀ, ਇੰਦਰ ਗਰੇਵਾਲ, ਮਨਪ੍ਰੀਤ ਕੱਕੜ, ਕਰਨੈਲ ਲੁਧਿਆਣਾ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਵੀ ਕਈ ਸਨਮਾਨਿਤ ਸ਼ਖਸ਼ੀਅਤਾਂ ਪੁੱਜੀਆਂ।
.jpeg)
ਸਰਕਟ ਹਾਊਸ ਦੇ ਸਾਹਮਣੇ ਹੋਟਲ ਕੋਪ ਇੰਟਰਨੈਸ਼ਨਲ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ 52 ਯੂਨਿਟ ਖੂਨ ਇੱਕਠਾ ਕੀਤਾ। ਮੁੱਖ ਮਹਿਮਾਨਾਂ ਵਿਧਾਇਕ ਸ਼੍ਰੀ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਸੋਨੂੰ ਭਾਰਦਵਾਜ ਤੋਂ ਪ੍ਰੇਰਣਾ ਲੈਕੇ ਹੋਰਨਾਂ ਨੌਜਵਾਨਾਂ ਨੂੰ ਵੀ ਅਜਿਹੇ ਸਮਾਜਸੇਵਾ ਦੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਲੋੜਵੰਦ ਨੂੰ ਸਹੀ ਸਮੇਂ ਉੱਤੇ ਲੋੜੀਂਦਾ ਖੂਨ ਮਿਲ ਜਾਵੇ ਤਾਂ ਉਸ ਦੀ ਕੀਮਤੀ ਜਾਨ ਬੱਚ ਸਕਦੀ ਹੈ ਜਿਸ ਨਾਲ ਇੱਕ ਪਰਿਵਾਰ ਦੀ ਹੋਣ ਵਾਲੀ ਬਰਬਾਦੀ ਵੀ ਰੁੱਕ ਜਾਂਦੀ ਹੈ। ਸੋਨੂ ਭਾਰਦਵਾਜ ਨੇ ਖੂਨਦਾਨੀਆਂ ਅਤੇ ਆਏ ਮਹਿਮਾਨਾਂ ਦੇ ਨਾਲ ਨਾਲ ਆਪਣੀ ਪੂਰੀ ਟੀਮ ਖਾਸ ਕਰਕੇ ਜਸਪ੍ਰੀਤ ਸਿੰਘ (ਕੈਸ਼ੀਅਰ) ਯੋਗੇਸ਼ ਗਰਗ (ਮੀਤ ਪ੍ਰਧਾਨ) ਸੀਰਤ (ਸਕੱਤਰ) ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖੇਗਾ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ਿਆ ਨਾਲ ਜਵਾਨੀ ਨੂੰ ਬਰਬਾਦ ਕਰਨ ਦੀ ਬਜਾਏ ਲੋਕਾਂ ਦੀ ਅਜਿਹੇ ਕਾਰਜਾਂ ਰਾਹੀ ਸੇਵਾ ਜਰੂਰ ਕਰਨ। ਅਸ਼ੀਸ਼ ਫਾਊਡੇਸ਼ਨ ਵੱਲੋਂ ਸਾਰਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।


