ਬਟਾਲਾ- ਬਟਾਲਾ ਦੇ ਮੱਲੀ ਮਾਰਕੀਟ ਨਜ਼ਦੀਕ ਇਕ ਘਰ ਦੇ ਕਮਰੇ ਵਿੱਚੋ ਅਕਸਾਈਜ਼ ਅਤੇ ਪੁਲਿਸ ਦੀ ਸਾਂਝੀ ਛਾਪੇਮਾਰੀ ਦੌਰਾਨ 80 ਪੇਟੀਆਂ ਨਜਾਇਜ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਅਤੇ ਅਕਸਾਈਜ਼ ਵਿਭਾਗ ਦੇ ਅਧਿਕਾਰੀ ਮੁਤਾਬਿਕ ਇਹ ਘਰ ਦਾ ਕਮਰਾ ਅਸ਼ੋਕ ਕੁਮਾਰ ਵਾਸੀ ਗਾਂਧੀ ਕੈਂਪ ਨੇ ਕਿਰਾਏ 'ਤੇ ਲੈ ਕੇ ਰੱਖਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਖਿਲਾਫ਼ ਪਹਿਲਾ ਵੀ ਨਜਾਇਜ ਸ਼ਰਾਬ ਵੇਚਣ ਦੇ ਕੇਸ ਦਰਜ ਹਨ ਉਕਤ ਵਿਅਕਤੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਪੁਲਿਸ ਵਲੋਂ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ

