ਦੱਸਣਯੋਗ ਹੈ ਕਿ ਡੀਜੀਪੀ ਗੌਰਵ ਯਾਦਵ ਨੇ ਨਸ਼ਿਆਂ ਵਿਰੁੱਧ ਜੰਗ ਦੀ ਆਖਰੀ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ। 31 ਮਈ ਨਸ਼ਿਆਂ ਵਿਰੁੱਧ ਜੰਗ ਦੀ ਆਖਰੀ ਤਾਰੀਖ਼ ਹੋਵੇਗੀ । ਡੀਜੀਪੀ ਗੌਰਵ ਯਾਦਵ ਸਵੇਰੇ 11:30 ਵਜੇ ਪੁਲਿਸ ਹੈੱਡਕੁਆਰਟਰ ਤੋਂ ਪ੍ਰੈਸ ਕਾਨਫਰੰਸ ਕਰਨਗੇ। ਦੱਸ ਦਈਏ ਕਿ ਕੱਲ੍ਹ ਡੀਜੀਪੀ ਗੌਰਵ ਨੇ ਸਾਰੇ ਐਸਐਸਪੀ ਅਤੇ ਸੀਪੀ ਨੂੰ ਇੱਕ ਪੱਤਰ ਲਿਖਿਆ ਸੀ ਦਿਸ ਵਿੱਚ 31 ਮਈ ਤੱਕ ਇਲਾਕੇ ਵਿੱਚੋਂ ਨਸ਼ਾ ਖ਼ਤਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ।

