ਬਰਨਾਲਾ- ਪੰਜਾਬ 'ਚ ਹੁਣ ਕਣਕ ਦੀ ਵਾਢੀ ਦਾ ਸ਼ੀਜਨ ਜ਼ੋਰਾ-ਸ਼ੋਰਾ ਨਾਲ ਚਲ ਰਿਹਾ ਹੈ। ਅਜਿਹੇ 'ਚ ਕਿਤੇ ਨਾ ਕਿਤੇ ਆਏ ਦਿਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਅੱਗ ਦੀ ਲਪੇਟ 'ਚ ਆਉਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਅਜਿਹਾ ਹੀ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਬਰਨਾਲਾ ਦੇ ਪਿੰਡ ਧਨੇਰ ਵਿਖੇ ਖੇਤਾਂ ਵਿਚੋਂ ਲੰਘ ਰਹੀ ਬਿਜਲੀ ਸਪਲਾਈ ਲਾਈਨ ਦੀ ਇਕ ਤਾਰ ਟੁੱਟ ਕੇ ਡਿੱਗਣ ਨਾਲ ਦੋ ਕਨਾਲ ਖੜੀ ਕਣਕ ਦੀ ਫ਼ਸਲ ਅੱਗ ਦੀ ਲਪੇਟ ਵਿਚ ਆ ਕੇ ਸੜ ਗਈ । ਪੀੜਤ ਕਿਸਾਨ ਪਰਮਿੰਦਰ ਸਿੰਘ ਵਾਸੀ ਧਨੇਰ ਨੇ ਦੱਸਿਆ ਕਿ ਅੱਜ ਬਿਜਲੀ ਦੀ ਲਾਈਨ ਦੀ ਇਕ ਤਾਰ ਅਚਾਨਕ ਟੁੱਟ ਕੇ ਉਨ੍ਹਾਂ ਦੇ ਖੇਤ ਵਿਚ ਡਿੱਗ ਜਾਣ ਨਾਲ ਖੜੀ ਕਣਕ ਦੀ ਫ਼ਸਲ ਅੱਗ ਦੀ ਲਪੇਟ ਵਿੱਚ ਆ ਕੇ ਮਿੰਟਾਂ 'ਚ ਹੀ ਸੜ ਗਈ।

