ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਨੈਸ਼ਨਲ ਇਨਵੈਸਟੀਗੇਸ਼ਨ ਟੀਮ ਵੱਲੋਂ ਅੰਮ੍ਰਿਤਸਰ ਦੇ ਹੋਟਲਾਂ ਵਿੱਚ ਛਾਪੇਮਾਰੀ ਕੀਤੀ ਗਈ। ਐਨਆਈਏ ਦੀ ਟੀਮ ਵੱਲੋਂ ਹੋਟਲਾਂ ਦੇ ਸਾਰੇ ਰਿਕਾਰਡ ਖੰਗਾਲੇ ਗਏ ਅਤੇ ਕੁਝ ਦਸਤਾਵੇਜ਼ ਕਬਜ਼ੇ ਵਿੱਚ ਲਏ। ਕੱਲ੍ਹ ਸਵੇਰੇ ਤੜਕੇ ਸਾਰ ਸਾਢੇ ਚਾਰ ਵਜੇ ਟੀਮਾਂ ਵੱਲੋਂ ਹੋਟਲਾਂ ਉਤੇ ਛਾਪੇਮਾਰੀ ਕੀਤੀ ਗਈ।

