HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

3211 ਵਿਦਿਆਰਥੀਆਂ ਦਾ ਰਾਸ਼ਟਰੀ ਬਾਲ ਸਵਾਸਥ ਸਕੀਮ ਤਹਿਤ ਹੋਇਆ ਮੁਫ਼ਤ ਇਲਾਜ...


ਗੁਰਦਾਸਪੁਰ, 27 ਮਈ – ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਰਾਸ਼ਟਰੀ ਬਾਲ ਸਿਹਤ ਕਾਰਜਕ੍ਰਮ (ਆਰਬੀਐਸਕੇ) ਜ਼ਿਲ੍ਹੇ ਦੇ ਗਰੀਬ ਅਤੇ ਲੋੜਵੰਦ ਬੱਚਿਆਂ ਲਈ ਵੱਡੀ ਰਹਿਤ ਬਣ ਕੇ ਉਭਰਿਆ ਹੈ। ਉਨ੍ਹਾਂ ਦੱਸਿਆ ਕਿ ਆਰਬੀਐਸਕੇ ਤਹਿਤ ਵਿੱਤੀ ਸਾਲ 2024-2025 ਦੌਰਾਨ 3211 ਬੱਚਿਆਂ ਦਾ ਮੁਫ਼ਤ ਇਲਾਜ ਕਰਵਾਇਆ ਗਿਆ, ਜਦਕਿ ਪਿਛਲੇ ਸਾਲ ਇਹ ਗਿਣਤੀ 2727 ਸੀ। ਇਲਾਜ ਹਾਸਲ ਕਰਨ ਵਾਲੇ ਬੱਚਿਆਂ ਵਿੱਚ ਦਿਲ ਦੀ ਬਿਮਾਰੀ ਵਾਲੇ 29, ਚਮੜੀ ਦੇ ਰੋਗਾਂ ਨਾਲ ਪੀੜਤ 528, ਦੰਦਾਂ ਦੀਆਂ ਬੀਮਾਰੀਆਂ ਵਾਲੇ 730, ਅੱਖਾਂ ਦੀਆਂ ਸਮੱਸਿਆਵਾਂ ਵਾਲੇ 637 ਅਤੇ ਖੂਨ ਦੀ ਕਮੀ ਵਾਲੇ 979 ਬੱਚੇ ਸ਼ਾਮਲ ਸਨ। ਇਸ ਤੋਂ ਇਲਾਵਾ, ਨਿਊਰਲ ਟਿਊਬ ਦੀ ਬਿਮਾਰੀ ਵਾਲੇ 5, ਜਮਾਂਦਰੂ ਕੱਟੇ ਹੋਏ ਬੁੱਲਾਂ ਅਤੇ ਟੇਢੇ ਪੈਰਾਂ ਵਾਲੇ 2-2 ਅਤੇ 197 ਬਹਿਰੇਪਨ ਵਾਲੇ ਬੱਚਿਆਂ ਦਾ ਵੀ ਮੁਫ਼ਤ ਇਲਾਜ ਕੀਤਾ ਗਿਆ।

ਆਰਬੀਐਸਕੇ ਦੀ ਨੋਡਲ ਅਫਸਰ ਡਾ. ਭਾਵਨਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 21 ਮੋਬਾਇਲ ਹੈਲਥ ਟੀਮਾਂ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਜਾ ਕੇ ਬੱਚਿਆਂ ਦੀ ਜਾਂਚ ਕਰਦੀਆਂ ਹਨ ਅਤੇ ਜ਼ਰੂਰਤ ਹੋਣ 'ਤੇ ਇਲਾਜ ਯਕੀਨੀ ਬਣਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ 18 ਸਾਲ ਤੱਕ ਦੇ ਬੱਚੇ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਦਰਜ 6 ਹਫ਼ਤੇ ਤੋਂ 6 ਸਾਲ ਤੱਕ ਦੇ ਬੱਚੇ ਇਸ ਸਕੀਮ ਦੇ ਅਧੀਨ ਆਉਂਦੇ ਹਨ। ਆਰਬੀਐਸਕੇ ਤਹਿਤ 31 ਕਿਸਮ ਦੀਆਂ ਬੀਮਾਰੀਆਂ ਦਾ ਇਲਾਜ ਪੀਜੀਆਈ, ਫੋਰਟਿਸ, ਸੀਐਮਸੀ, ਡੀਐਮਸੀ ਅਤੇ ਹੋਰ ਸਰਕਾਰੀ ਹਸਪਤਾਲਾਂ ਵਿੱਚ ਕਰਵਾਇਆ ਜਾਂਦਾ ਹੈ।


 

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies