
ਚੀਨ ਨੇ "ਆਪ੍ਰੇਸ਼ਨ ਸਿੰਦੂਰ" ਦੇ ਸੰਦਰਭ ਵਿੱਚ ਆਪਣੀ ਸਥਿਤੀ ਸਾਫ ਕਰਦਿਆਂ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਹਮੇਸ਼ਾ ਤੋਂ ਗੁਆਂਢੀ ਦੇਸ਼ ਰਹੇ ਹਨ ਅਤੇ ਭਵਿੱਖ ਵਿੱਚ ਵੀ ਉਹ ਗੁਆਂਢੀ ਹੀ ਰਹਿਣਗੇ। ਚੀਨ ਨੇ ਇਹ ਵੀ ਦੱਸਿਆ ਹੈ ਕਿ ਉਹ ਹਰ ਕਿਸਮ ਦੇ ਅੱਤਵਾਦ ਦਾ ਸਖਤ ਵਿਰੋਧ ਕਰਦਾ ਹੈ।
ਚੀਨ ਵੱਲੋਂ ਦਿੱਤਾ ਗਿਆ ਇਹ ਬਿਆਨ ਦਰਸਾਉਂਦਾ ਹੈ ਕਿ ਉਹ ਦੋਵਾਂ ਦੇਸ਼ਾਂ ਵਿਚਕਾਰ ਵਧ ਰਹੀ ਤਣਾਅ ਨੂੰ ਲੈ ਕੇ ਚਿੰਤਿਤ ਹੈ ਅਤੇ ਉਹ ਇਲਾਕੇ ਵਿੱਚ ਅਮਨ ਅਤੇ ਸਥਿਰਤਾ ਬਣਾਈ ਰੱਖਣ ਲਈ ਸਾਰੇ ਪਾਸੇ ਸਾਂਝੀ ਜ਼ਿੰਮੇਵਾਰੀ ਦੀ ਅਪੀਲ ਕਰ ਰਿਹਾ ਹੈ। ਉਸ ਨੇ ਭਾਰਤ ਅਤੇ ਪਾਕਿਸਤਾਨ ਨੂੰ ਸਿੱਧੀ ਅਪੀਲ ਕੀਤੀ ਹੈ ਕਿ ਉਹ ਧੀਰਜ ਨਾਲ ਕੰਮ ਲੈਣ ਅਤੇ ਗੰਭੀਰ ਤੌਰ ਤੇ ਸ਼ਾਂਤੀ ਬਣਾਈ ਰੱਖਣ ਵੱਲ ਧਿਆਨ ਦੇਣ।
