ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਵਿੱਚ ਗ੍ਰਿਫਤਾਰ ਦੋ ਨਿਹੰਗ ਸਿੰਘ ਜਸਪ੍ਰੀਤ ਅਤੇ ਸਿਮਰਨਜੀਤ ਸਿੰਘ ਨੂੰ ਮੁੜ ਬਠਿੰਡਾ ਅਦਾਲਤ ਦੇ ਵਿੱਚ ਕੀਤਾ ਗਿਆ ਪੇਸ਼ ਕੀਤਾ ਗਿਆ ਸੀ। ਜਿੱਥੇ ਮਾਨਯੋਗ ਅਦਾਲਤ ਨੇ ਮੁਲਜ਼ਮ ਜਸਪ੍ਰੀਤ ਸਿੰਘ (ਮੋਗਾ) ਅਤੇ ਨਿਮਨਰਜੀਤ ਸਿੰਘ (ਤਰਨਤਾਰਨ) ਨੂੰ 14 ਦਿਨਾਂ ਦੇ ਜੁਡੀਸ਼ਲ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਹੈ। ਗ੍ਰਿਫਤਾਰ ਨਿਹੰਗ ਸਿੰਘਾਂ ਨੂੰ ਅਦਾਲਤ ਵੱਲੋਂ ਜੁਡੀਸ਼ੀਅਲ ਕਸਟਡੀ ਵਿੱਚ ਬਠਿੰਡਾ ਜੇਲ੍ਹ ਭੇਜਣ ਦੇ ਆਦੇਸ਼ ਦਿੱਤੇ ਗਏ ਹਨ।
ਪੋਸਟਮਾਰਟਮ ਰਿਪੋਰਟ ਤੋਂ ਇਹ ਗੱਲ ਸਾਫ ਹੋਈ ਹੈ ਕਿ ਕੰਚਨ ਦੀ ਮੌਤ ਗਲਾ ਘੁੱਟਣ ਨਾਲ ਹੋਈ ਸੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਉਸ ਨੂੰ ਪਹਿਲਾਂ ਸੁੰਨਸਾਨ ਥਾਂ ਤੇ ਲਿਜਾ ਕੇ ਗਲਾ ਘੁੱਟ ਕੇ ਮਾਰਿਆ ਗਿਆ। ਇਸ ਮਾਮਲੇ ਦੇ ਮੁੱਖ ਆਰੋਪੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਅਪਰੇਸ਼ਨ ਦੀ ਸਾਜ਼ਿਸ਼ ਰਚੀ ਅਤੇ ਕਤਲ ਤੋਂ ਬਾਅਦ ਯੂਏਈ ਭੱਜ ਗਿਆ। 15 ਜੂਨ ਨੂੰ ਪੁਲਿਸ ਵੱਲੋਂ ਅੰਮ੍ਰਿਤਪਾਲ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਉਹ ਕਤਲ ਵਾਲੇ ਦਿਨ ਸਵੇਰੇ 9:15 ਵਜੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਨ ਭਰ ਕੇ ਵਿਦੇਸ਼ ਚਲਾ ਗਿਆ। ਹੁਣ ਯੂਏਈ ਤੋਂ ਉਸ ਦੀ ਡਿਪੋਰਟ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਗ੍ਰਿਫ਼ਤਾਰੀ ਵਾਰੰਟ ਦੀ ਕਾਪੀ ਉਥੇ ਦੇ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ, ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਕੰਚਨ ਕੁਮਾਰੀ ਨੂੰ ਕਾਰ ਪ੍ਰਮੋਸ਼ਨ ਦੇ ਨਾਂ ’ਤੇ ਬਠਿੰਡਾ ਬੁਲਾਇਆ। ਉਨ੍ਹਾਂ ਨੇ ਪਹਿਲਾਂ ਕੰਚਨ ਦੀ ਇਓਨ ਕਾਰ ਇੱਕ ਗੈਰਾਜ ਵਿੱਚ ਮੁਰੰਮਤ ਲਈ ਛੱਡੀ। ਰਾਤ ਦੇਰ ਹੋਣ ਤੋਂ ਬਾਅਦ ਉਹ ਉਸ ਨੂੰ ਆਪਣੇ ਨਾਲ ਲੈ ਗਏ ਅਤੇ ਇਕੱਲੀ ਥਾਂ 'ਤੇ ਲਿਜਾ ਕੇ ਗਲਾ ਘੁੱਟ ਕੇ ਮਾਰ ਦਿੱਤਾ। ਕਤਲ ਤੋਂ ਬਾਅਦ ਲਾਸ਼ ਨੂੰ ਉਸੇ ਦੀ ਕਾਰ ਵਿੱਚ ਰੱਖ ਕੇ ਆਦੇਸ਼ ਹਸਪਤਾਲ ਦੇ ਨੇੜੇ ਪਾਰਕ ਕਰਕੇ ਅਪਰਾਧੀਆਂ ਨੇ ਮੌਕੇ ਤੋਂ ਭੱਜਣੀ ਬਣਾਈ।
ਇਹ ਮਾਮਲਾ ਸਿਰਫ਼ ਇੱਕ ਨਿਰਦੋਸ਼ ਜ਼ਿੰਦਗੀ ਦੀ ਹੱਤਿਆ ਨਹੀਂ, ਸਗੋਂ ਸੋਸ਼ਲ ਮੀਡੀਆ ਦੀ ਚਮਕਦਾਰ ਦੁਨੀਆਂ ਦੇ ਪਿੱਛੇ ਛੁਪੇ ਖਤਰਨਾਕ ਸੱਚ ਦੀ ਪਰਤਾਂ ਨੂੰ ਵੀ ਉਘਾੜ ਰਿਹਾ ਹੈ।