ਮੋਹਾਲੀ, 9 ਜੂਨ- ਮੋਹਾਲੀ (ਮਟੌਰ) ਪੁਲਿਸ ਨੇ ਚੋਰੀ ਦੀ ਇੱਕ ਵੱਡੀ ਘਟਨਾ ਦਾ ਪਰਦਾਫਾਸ਼ ਕਰਦਿਆਂ ਦੋ ਆਰੋਪੀਆਂ ਗੌਰਵ ਕੁਮਾਰ (ਪੁੱਤਰ ਭਗਵਾਨ ਦਾਸ) ਅਤੇ ਦਿਆ ਰਾਮ (ਪੁੱਤਰ ਪੋਪ ਸਿੰਘ) ਨੂੰ ਕਾਬੂ ਕੀਤਾ ਹੈ। ਸ੍ਰੀ ਪ੍ਰਿਥੀ ਸਿੰਘ ਚਾਹਲ (ਡੀ.ਐੱਸ.ਪੀ. ਸਿਟੀ-1) ਅਤੇ ਥਾਣਾ ਮਟੌਰ ਦੇ ਮੁੱਖ ਅਫਸਰ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਸੀਨੀਅਰ ਕਪਤਾਨ ਪੁਲਿਸ ਹਰਮਨਦੀਪ ਸਿੰਘ ਹਾਂਸ ਅਤੇ ਕਪਤਾਨ ਪੁਲਿਸ ਸਿਟੀ ਸ੍ਰੀਵੇਨੀਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਿਤੀ 08-06-2025 ਨੂੰ ਜਦੋਂ ਸ.ਥ. ਜਗਮੀਤ ਸਿੰਘ ਪੁਲਿਸ ਪਾਰਟੀ ਸਮੇਤ ਇਲਾਕੇ ਵਿੱਚ ਗਸ਼ਤ ‘ਤੇ ਸੀ, ਤਾਂ ਇੱਕ ਮੁਖਬਰ ਦੀ ਇਤਲਾਹ ‘ਤੇ ਪਿੰਡ ਮਟੌਰ ‘ਚ ਨਾਕਾਬੰਦੀ ਕਰਕੇ ਇੱਕ ਹਰੇ ਰੰਗ ਦੇ ਆਟੋ ਨੰਬਰ PB AW 4298 ਨੂੰ ਰੋਕਿਆ ਗਿਆ, ਜਿਸ ‘ਚ ਦੋਸ਼ੀ ਚੋਰੀ ਕੀਤੇ 6 ਲੋਹੇ ਦੇ ਚੈਨਰ ਲੈ ਕੇ ਆ ਰਹੇ ਸਨ। ਦੋਸ਼ੀਆਂ ਤੋਂ ਚੈਨਰਾਂ ਅਤੇ ਆਟੋ ਰਿਕਸ਼ਾ ਬਰਾਮਦ ਕਰ ਲਿਆ ਗਿਆ ਹੈ। ਦੋਹਾਂ ਖ਼ਿਲਾਫ਼ ਮਾਮਲਾ ਨੰਬਰ 103 ਮਿਤੀ 08-06-2025 ਨੂੰ ਧਾਰਾ 379, 411 ਆਈ.ਪੀ.ਸੀ. ਅਧੀਨ ਥਾਣਾ ਮਟੌਰ ਵਿਖੇ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।