ਚੰਡੀਗੜ੍ਹ- ਪਟਿਆਲਾ ਦੇ ਸਰਹਿੰਦ ਰੋਡ 'ਤੇ ਪੁਲਿਸ ਵੱਲੋਂ ਬਦਮਾਸ਼ਾਂ ਦਾ ਐਨਕਾਊਂਟਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਓਮੈਕਸ ਸਿਟੀ ਦੇ ਕੋਲ ਬਦਮਾਸ਼ ਗੁਰਪ੍ਰੀਤ ਸਿੰਘ ਬੱਬੂ ਨੂੰ ਹਥਿਆਰਾਂ ਸਣੇ ਕਾਬੂ ਕੀਤਾ ਹੈ।ਪੁਲਿਸ ਨੇ ਗੁਰਪ੍ਰੀਤ ਸਿੰਘ ਬੱਬੂ ਨਾਂ ਦੇ ਗੈਂਗਸਟਰ ਦਾ ਐਨਕਾਊਂਟਰ ਕੀਤਾ ਗਿਆ ਹੈ। ਇਹ ਗੈਂਗਸਟਰ ਗੋਲਡੀ ਢਿੱਲੋਂ ਗੈਂਗ ਨਾਲ ਸਬੰਧਿਤ ਸੀ। ਪੁਲਿਸ ਵੱਲੋਂ ਗੁਰਪ੍ਰੀਤ ਬੱਬੂ ਕੋਲ ਕਈ ਨਾਜਾਇਜ਼ ਹਥਿਆਰ ਬਰਾਮਦ ਹੋਏ। ਐਨਕਾਊਂਟਰ ਦੌਰਾਨ ਗੈਂਗਸਟਰ ਦੇ ਪੈਰ 'ਚ ਗੋਲੀ ਲੱਗੀ ਸੀ। ਸੀਆਈਏ ਸਟਾਫ ਪਟਿਆਲਾ ਦੇ ਵੱਲੋਂ ਐਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਹੈ।
ਦੱਸ ਦਈਏ ਕਿ ਗੁਰਪ੍ਰੀਤ ਸਿੰਘ ਬੱਬੂ ਵੱਲੋਂ ਪੁਲਿਸ ਦੀ ਗੱਡੀ 'ਤੇ ਫਾਇਰ ਕੀਤਾ ਸੀ ਜੋ ਕਿ ਪੁਲਿਸ ਦੀ ਬਲੈਰੋ ਗੱਡੀ 'ਤੇ ਲੱਗੀ। ਫਿਲਹਾਲ ਪੁਲਿਸ ਦੇ ਕਿਸੇ ਵੀ ਮੁਲਾਜ਼ਮ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈ।