ਲੁਧਿਆਣਾ, 23 ਜੂਨ 2025 - ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਉਪ-ਚੋਣ ਵਿੱਚ ਸ਼ਾਨਦਾਰ ਜਿੱਤ ਦਰਜ ਕਰ ਲਈ ਹੈ। ਸੰਜੀਵ ਅਰੋੜਾ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। 13ਵੇਂ ਰਾਊਂਡ ਤੱਕ ਉਨ੍ਹਾਂ ਦੀ ਲੀਡ 10,000 ਵੋਟਾਂ ਤੋਂ ਪਾਰ ਹੋ ਗਈ ਸੀ।
ਚੋਣ ਨਤੀਜਿਆਂ ਤੋਂ ਉਤਸ਼ਾਹਿਤ ਹੋ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਲੁਧਿਆਣਾ ਸਥਿਤ ਦਫ਼ਤਰ ਵਿੱਚ ਢੋਲ ਵਜਾ ਕੇ ਅਤੇ ਭੰਗੜਾ ਪਾ ਕੇ ਜਸ਼ਨ ਮਨਾਇਆ। ਵਰਕਰ ਅਤੇ ਸਮਰਥਕ ਖੁਸ਼ੀ 'ਚ ਢੋਲ ਦੀ ਤਾਲ 'ਤੇ ਨੱਚਦੇ ਹੋਏ ਦਿਖਾਈ ਦਿੱਤੇ।
ਇਸ ਉਪ-ਚੋਣ ਵਿੱਚ ਕਾਂਗਰਸ ਦੂਜੇ ਸਥਾਨ ‘ਤੇ, ਭਾਜਪਾ ਤੀਜੇ ਸਥਾਨ ‘ਤੇ ਅਤੇ ਸ਼੍ਰੋਮਣੀ ਅਕਾਲੀ ਦਲ ਚੌਥੇ ਸਥਾਨ ‘ਤੇ ਰਹੀ। ਗਿਣਤੀ ਦਾ ਕੰਮ ਲੁਧਿਆਣਾ ਦੇ ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿੱਚ ਚੱਲ ਰਿਹਾ ਹੈ। ਗਿਣਤੀ ਦੀ ਸ਼ੁਰੂਆਤ ਪੋਸਟਲ ਬੈਲਟ ਵੋਟਾਂ ਨਾਲ ਹੋਈ ਸੀ, ਜਿਸ ਤੋਂ ਬਾਅਦ ਈਵੀਐਮ ਵੋਟਾਂ ਦੀ ਗਿਣਤੀ ਕੀਤੀ ਗਈ।

