ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜੇਲ੍ਹ ਵਿੱਚ ਪਹਿਲੀ ਰਾਤ ਬਹੁਤ ਮੁਸ਼ਕਲ ਭਰੀ ਰਹੀ। ਜੇਲ੍ਹ ਪਹੁੰਚਦੇ ਹੀ ਉਨ੍ਹਾਂ ਦਾ ਬਲੱਡ ਪ੍ਰੈਸ਼ਰ 160 ਤੋਂ ਵੀ ਉੱਪਰ ਚਲਾ ਗਿਆ। ਰਾਤ ਭਰ ਉਹ ਅਰਾਮ ਨਾਲ ਸੌ ਨਹੀਂ ਸਕੇ। ਸਵੇਰੇ ਉਨ੍ਹਾਂ ਵੱਲੋਂ ਜੇਲ੍ਹ ਅਧਿਕਾਰੀਆਂ ਕੋਲ ਏਸੀ ਅਤੇ ਬਿਸਤਰੇ ਦੀ ਮੰਗ ਕੀਤੀ ਗਈ।
ਹਾਲਾਂਕਿ, ਪੰਜਾਬ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਮਜੀਠੀਆ ਨੂੰ ਕੋਈ ਵੀ ਵੀਆਈਪੀ ਸਹੂਲਤ ਉਪਲਬਧ ਨਹੀਂ ਕਰਵਾਈ ਜਾਵੇਗੀ। ਜਿਵੇਂ ਹੋਰ ਕੈਦੀ ਸਧਾਰਨ ਭੋਜਨ ਤੇ ਸੌਣ ਵਾਲੀ ਜ਼ਮੀਨ 'ਤੇ ਨੀਂਦ ਲੈਂਦੇ ਹਨ, ਓਹੋ ਹੀ ਨਿਯਮ ਮਜੀਠੀਆ ਤੇ ਵੀ ਲਾਗੂ ਹੋਣਗੇ।
ਇਸ ਤੋਂ ਇਲਾਵਾ, ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ, ਮਜੀਠੀਆ ਦੀ ਬੈਰਕ ਵਿੱਚ 24 ਘੰਟਿਆਂ ਲਈ ਸੀਸੀਟੀਵੀ ਨਿਗਰਾਨੀ ਦੀ ਵਿਵਸਥਾ ਕੀਤੀ ਗਈ ਹੈ। ਪਹਿਲਾਂ ਦੀਆਂ ਸਰਕਾਰਾਂ ਵਿੱਚ ਜਿੱਥੇ ਵੱਖ-ਵੱਖ ਰਾਜਨੀਤਕ ਵਿਅਕਤੀਆਂ ਨੂੰ ਵਿਅਆਈਪੀ ਟ੍ਰੀਟਮੈਂਟ ਮਿਲਦਾ ਸੀ, ਉੱਥੇ ਹੁਣ ਸਰਕਾਰ ਨੇ ਨਵਾਂ ਰੁਖ ਅਖਤਿਆਰ ਕਰਦੇ ਹੋਏ ਸਭ ਲਈ ਇੱਕੋ ਜਿਹੇ ਨਿਯਮ ਲਾਗੂ ਕਰਨ ਦਾ ਫੈਸਲਾ ਲਿਆ ਹੈ।

