ਲੁਧਿਆਣਾ : ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਭੂ ਮਾਫੀਆ ਕਰੋੜਾਂ ਦੀ ਜ਼ਮੀਨ ਦੇ ਉੱਪਰ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਾਣਕਾਰੀ ਦਿੰਦੇ ਆ ਜ਼ਮੀਨ ਦੇ ਮਾਲਕ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਕਾਰਾ ਵਾਰਾ ਇਲਾਕੇ ਵਿੱਚ ਉਹਨਾਂ ਦੀ ਖੇਤੀਬਾੜੀ ਦੀ ਜ਼ਮੀਨ ਹੈ ਜੋ ਕਿ ਉਹਨਾਂ ਦੇ ਪਿਤਾ ਨੇ ਕਈ ਸਾਲ ਪਹਿਲਾਂ ਸੈਂਟਰ ਗਵਰਮੈਂਟ ਤੋਂ ਖਰੀਦੀ ਸੀ ਜਿਸਦੇ ਸਾਰੇ ਮਾਲਕਾਂ ਨਾਲ ਹੱਕ ਹਰਿੰਦਰਪਾਲ ਸਿੰਘ ਕੋਲ ਹਨ। ਉਹਨਾਂ ਆਰੋਪ ਲਗਾਉਂਦੇ ਆ ਕਹਿ ਕੇ ਰਣਧੀਰ ਸਿੰਘ ਧੀਰਾ ਨਾਮ ਦਾ ਵਿਅਕਤੀ ਜੋ ਕਿ ਸੰਗਰੂਰ ਦਾ ਰਹਿਣ ਵਾਲਾ ਹੈ ਉਹਨਾਂ ਦੀ ਜ਼ਮੀਨ ਦੇ ਉੱਪਰ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਹਰਿੰਦਰ ਪਾਲ ਸਿੰਘ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਲੁਧਿਆਣਾ ਪੁਲਿਸ ਪ੍ਰਸ਼ਾਸਨ ਅਤੇ ਕਾਰਪੋਰੇਸ਼ਨ ਅਤੇ ਇਸ ਦੇ ਨਾਲ ਹੀ ਮਾਲ ਮਹਿਕਮੇ ਨੂੰ ਕਈ ਲਿਖਤੀ ਸ਼ਕਾਇਤਾਂ ਦੇ ਚੁੱਕੇ ਹਨ ਪਰ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਉਹਨਾਂ ਦੀ ਸ਼ਿਕਾਇਤਾਂ ਦੇ ਅਧਾਰ ਤੇ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਨੇ ਸੰਬੰਧਿਤ ਥਾਣੇ ਦੇ ਐਸਐਚ ਓ ਸ਼ਿਕਾਇਤ ਦਿੱਤੀ ਤਾਂ ਐਸਐਚਓ ਨੇ ਕਿਹਾ ਕਿ ਅਗਰ ਜੇਕਰ ਮੈਂ ਇਹਨਾਂ ਤੇ ਕਾਰਵਾਈ ਕੀਤੀ ਤਾਂ ਇਹਨਾਂ ਨੇ ਮੇਰੀ ਵਰਦੀ ਉਤਰਵਾ ਦੇਣੀ ਹੈ ਜਾਂ ਫਿਰ ਮੇਰੀ ਬਦਲੀ ਕਰਵਾ ਦੇਣਗੇ। ਇਸ ਸਬੰਧੀ ਜਦ ਨਾ ਕਾਰਪੋਰੇਸ਼ਨ ਦੇ ਅਧਿਕਾਰੀ ਨੂੰ ਫੋਨ ਤੇ ਸ਼ਿਕਾਇਤ ਕੀਤੀ ਤਾਂ ਕਾਰਪੋਰੇਸ਼ਨ ਦੇ ਅਧਿਕਾਰੀ ਵੱਲੋਂ ਉਹਨਾਂ ਨਾਲ ਗਾਲੀ ਗਲੋਚ ਕੀਤੀ ਗਈ। ਉਹਨਾਂ ਆਖਿਆ ਕਿ ਮੈਂ ਇਨਸਾਫ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਰਿਹਾ ਹਾਂ ਪੀੜਿਤ ਹਰਿੰਦਰ ਪਾਲ ਸਿੰਘ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਤੇ ਜਿਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਬਣਦਾ ਇਨਸਾਫ ਦਿੱਤਾ ਜਾਵੇ ਅਤੇ ਉਹਨਾਂ ਦੇ ਜ਼ਮੀਨ ਦੇ ਉੱਪਰ ਭੂ ਮਾਫੀਆ ਜੋ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਨੂੰ ਉਥੋਂ ਹਟਾਇਆ ਜਾਵੇ।

