ਜਲੰਧਰ : ਮਕਸੂਦਾਂ ਪਾਵਰ ਹਾਊਸ ਅਧੀਨ ਪੈਂਦੇ ਪਟੇਲ ਚੌਕ ਸਬ-ਸਟੇਸ਼ਨ 'ਚ 20 ਐੱਮ.ਵੀ.ਏ. ਟਰਾਂਸਫਾਰਮਰ ਦਾ ਲੋਡ ਵਧਾ ਕੇ 31.5 ਐਮ.ਵੀ.ਏ. ਕੀਤਾ ਜਾ ਰਿਹਾ ਹੈ, ਜਿਸ ਨਾਲ ਵੱਡੇ ਪੱਧਰ 'ਤੇ ਲੋਡ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਐਕਸੀਅਨ ਸੰਨੀ ਭੰਗੜਾ ਨੇ ਦੱਸਿਆ ਕਿ ਟਰਾਂਸਫਾਰਮਰ ਸਬ ਸਟੇਸ਼ਨ ’ਤੇ ਪਹੁੰਚ ਗਿਆ ਹੈ, ਇਸ ਦੀ ਅੱਪਡੇਟੇਸ਼ਨ ਦਾ ਕੰਮ 11 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਕਾਰਨ 11 ਤੋਂ 13 ਅਗਸਤ ਤੱਕ ਤਿੰਨ ਦਿਨ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਵਾਲੀ ਹੈ।
ਇੰਜੀ. ਭੰਗੜਾ ਨੇ ਕਿਹਾ ਕਿ ਲੋੜ ਪੈਣ ’ਤੇ ਹੀ ਬਿਜਲੀ ਬੰਦ ਕੀਤੀ ਜਾਵੇਗੀ ਅਤੇ ਲੋਡ ਨੂੰ ਹੋਰ ਫੀਡਰਾਂ ’ਤੇ ਟਰਾਂਸਫਰ ਕੀਤਾ ਜਾਵੇਗਾ ਤਾਂ ਜੋ ਖਪਤਕਾਰਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਿਭਾਗ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਵੱਡੀ ਪੱਧਰ 'ਤੇ ਰਾਹਤ ਮਿਲਣ ਵਾਲੀ ਹੈ। ਇਸੇ ਲੜੀ ਤਹਿਤ 11 ਤੋਂ 13 ਅਗਸਤ ਤੱਕ ਚੌਕ ਸੂਦ, ਗਾਜ਼ੀ ਗੁੱਲਾ, ਚਾਂਦ ਨਗਰ, ਸੰਗਤ ਸਿੰਘ ਨਗਰ, ਰੋਜ਼ ਪਾਰਕ, ਵਿਡਸਨ ਪਾਰਕ, ਕਬੀਰ ਨਗਰ, ਬਲਵੰਤ ਨਗਰ, ਬਾਬਾ ਬੰਦਾ ਬਹਾਦਰ ਨਗਰ, ਟੈਗੋਰ ਹਸਪਤਾਲ, ਟੈਗੋਰ ਪਾਰਕ, ਸ਼ਕਤੀ ਨਗਰ, ਅਰਦਾਸ। ਨਗਰ ਅਤੇ ਆਸਪਾਸ ਦੇ ਖੇਤਰ ਪ੍ਰਭਾਵਿਤ ਹੋਣਗੇ।

