ਚੰਡੀਗੜ੍ਹ:- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2 ਦਸੰਬਰ ਤੋਂ ਜਪਾਨ ਦੌਰੇ ਤੇ ਜਾ ਰਹੇ ਹਨ ! ਖਬਰ ਵਾਲੇ ਡਾਟ ਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦਾ ਦੌਰਾ ਇਹ 10 ਦਿਨ ਦਾ ਹੋਵੇਗਾ । ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਜਪਾਨ ਦੀ ਟੋਕਿਓ ਰਾਜਧਾਨੀ ਵਿਖੇ ਉਥੋਂ ਦੇ ਉਦਯੋਗਪਤੀਆਂ ਜਿਨਾਂ ਵਿੱਚ ਹੋਂਡਾ ਮੋਟਰ ਤੇ ਯਾਮਾ ਮੋਟਰ ਵਰਗੀਆਂ ਕੰਪਨੀਆਂ ਦੇ ਮਾਲਕ ਸ਼ਾਮਿਲ ਹਨ, ਨਾਲ ਪੰਜਾਬ ਵਿੱਚ ਯੂਨਿਟ ਲਗਾਉਣ ਲਈ ਮੀਟਿੰਗਾਂ ਕਰਨਗੇ। ਇਸ ਮੌਕੇ ਪੰਜਾਬ ਦੇ ਉਦਯੋਗ ਵਿਭਾਗ ਦੇ ਮੰਤਰੀ ਤੋਂ ਇਲਾਵਾ ਅਧਿਕਾਰੀ ਵੀ ਨਾਲ ਜਾ ਸਕਦੇ ਹਨ । ਦੱਸਣ ਯੋਗ ਹੈ ਕਿ
ਬੀਤੇ ਦਿਨੀ ਮੁੱਖ ਮੰਤਰੀ ਤੇ ਉਦਯੋਗਕ ਮੰਤਰੀ ਸੰਜੀਵ ਅਰੋੜਾ ਨੇ ਵਰਚੁਅਲ ਮੀਟਿੰਗ ਵੀ ਜਪਾਨ ਦੀਆਂ ਕੰਪਨੀਆਂ ਦੇ ਅਧਿਕਾਰੀਆਂ ਨਾਲ ਹੋਈਆਂ ਸਨ , ਤੇ ਉਹਨਾਂ ਵੱਲੋਂ ਮੁੱਖ ਮੰਤਰੀ ਨੂੰ ਜਪਾਨ ਆਉਣ ਦਾ ਸੱਦਾ ਦਿੱਤਾ ਗਿਆ ਸੀ,ਜਿਨਾਂ ਵਿੱਚ ਅੰਬੈਸੀਆਂ ਦੇ ਅਧਿਕਾਰੀ ਵੀ ਮੌਜੂਦ ਸਨ ।

