HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਮੁਹਾਲੀ ਕਤਲ ਕਾਂਡ: ਇਨਸਾਫ਼ ਲਈ ਸੜਕਾਂ ‘ਤੇ ਉਤਰਿਆ ਡਿੰਪਲ ਦਾ ਪਰਿਵਾਰ; ਪਟਿਆਲਾ ਦੇ ਰਾਮਦੇਵ ਚੌਂਕ ‘ਚ ਦਿੱਤਾ ਧਰਨਾ, ਮੁਲਜ਼ਮ ਨੂੰ ਫਾਂਸੀ ਦੇਣ ਦੀ ਮੰਗ

 

IMG

ਮੁਹਾਲੀ ਦੇ ਇੱਕ ਨਿੱਜੀ ਦਫ਼ਤਰ ਵਿੱਚ ਹੋਏ ਵਹਿਸ਼ੀਆਨਾ ਕਤਲ ਦੀ ਸ਼ਿਕਾਰ ਹੋਈ ਡਿੰਪਲ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਨਸਾਫ਼ ਦੀ ਗੁਹਾਰ ਲਾਉਂਦਾ ਹੋਇਆ ਇਹ ਪੀੜਤ ਪਰਿਵਾਰ ਅੱਜ ਪਟਿਆਲਾ ਦੇ ਸ੍ਰੀ ਬਾਬਾ ਰਾਮਦੇਵ ਚੌਂਕ ‘ਤੇ ਸੜਕਾਂ ‘ਤੇ ਉਤਰ ਆਇਆ। ਸਵੇਰੇ 10 ਵਜੇ ਤੋਂ ਸ਼ੁਰੂ ਹੋਇਆ ਇਹ ਰੋਸ ਪ੍ਰਦਰਸ਼ਨ ਦੁਪਹਿਰ 3 ਵਜੇ ਤੱਕ ਚੱਲਿਆ। ਹੱਥਾਂ ਵਿੱਚ ਇਨਸਾਫ਼ ਦੀਆਂ ਤਖ਼ਤੀਆਂ ਫੜੀ ਬੈਠੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਧੀ ਦੇ ਹੱਤਿਆਰੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਉਸ ਨਿੱਜੀ ਕੰਪਨੀ ‘ਤੇ ਵੀ ਤਾਲਾ ਲਾਇਆ ਜਾਵੇ, ਜਿਸ ਨੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਛਿੱਕੇ ਟੰਗਿਆ ਹੋਇਆ ਸੀ।


ਡਿੰਪਲ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਕੰਪਨੀ ਪ੍ਰਬੰਧਕਾਂ ਨੇ ਲੜਕੀ ਦੀ ਸੁਰੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮੁਲਜ਼ਮ ਲੜਕਾ ਡਿੰਪਲ ਨੂੰ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ‘ਤੇ ਤੰਗ-ਪਰੇਸ਼ਾਨ ਕਰ ਰਿਹਾ ਸੀ, ਜਿਸ ਬਾਰੇ ਦਫ਼ਤਰ ਨੂੰ ਵੀ ਪਤਾ ਸੀ। ਪਰਿਵਾਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਸ ਮਾਮਲੇ ਵਿੱਚ ਕਿਸੇ ਵੀ ਪੱਧਰ ‘ਤੇ ਢਿੱਲ ਵਰਤੀ ਗਈ ਜਾਂ ਮੁਲਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਹੋਈ, ਤਾਂ ਇਹ ਅੰਦੋਲਨ ਪੂਰੇ ਪੰਜਾਬ ਵਿੱਚ ਫੈਲ ਜਾਵੇਗਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਇਲਾਕਾ ਨਿਵਾਸੀਆਂ ਨੇ ਡਿੰਪਲ ਦੇ ਘਰ ਦੇ ਬਾਹਰ ਇਕੱਠੇ ਹੋ ਕੇ ਰੋਸ ਜਤਾਇਆ ਸੀ।


ਬੀਤੀ 4 ਜੂਨ ਨੂੰ ਮੁਹਾਲੀ ਦੇ ਫੇਜ਼-11 ਦੇ ਇੱਕ ਦਫ਼ਤਰ ਵਿੱਚ ਜੋ ਕੁਝ ਵਾਪਰਿਆ, ਉਸ ਦੀ ਸੀਸੀਟੀਵੀ ਫੁਟੇਜ ਦੇਖ ਕੇ ਹਰ ਕੋਈ ਹੈਰਾਨ ਹੈ। ਸ਼ਾਮ ਦੇ ਵਕਤ ਜਦੋਂ ਡਿੰਪਲ ਆਪਣੇ ਕੰਮ ਵਿੱਚ ਮਸਰੂਫ਼ ਸੀ, ਤਾਂ ਹਰਵਿੰਦਰ ਸਿੰਘ ਮਾਨ ਨਾਂ ਦੇ ਸਿਰਫਿਰੇ ਨੌਜਵਾਨ ਨੇ ਪਿੱਛੇ ਤੋਂ ਆ ਕੇ ਚਾਕੂ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਜਦੋਂ ਲੜਕੀ ਨੇ ਜਾਨ ਬਚਾਉਣ ਲਈ ਦਫ਼ਤਰ ਦੇ ਅੰਦਰ ਭੱਜਣਾ ਚਾਹਿਆ, ਤਾਂ ਮੁਲਜ਼ਮ ਨੇ ਉਸ ਨੂੰ ਦਬੋਚ ਲਿਆ ਅਤੇ ਕਈ ਵਾਰ ਕੀਤੇ। ਹਾਲਾਂਕਿ ਦਫ਼ਤਰ ਦੇ ਬਾਕੀ ਸਟਾਫ਼ ਨੇ ਅੱਗੇ ਹੋ ਕੇ ਲੜਕੀ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ, ਪਰ ਹਰਵਿੰਦਰ ਹੱਥ ਵਿੱਚ ਖ਼ੂਨ ਨਾਲ ਲਿਬੜਿਆ ਚਾਕੂ ਲਹਿਰਾਉਂਦਾ ਹੋਇਆ ਸਭ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ।


ਪੁਲਿਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ 34 ਸਾਲਾ ਹਰਵਿੰਦਰ ਅਤੇ ਡਿੰਪਲ ਦੋਵੇਂ ਪਹਿਲਾਂ ਇੱਕ-ਦੂਜੇ ਨੂੰ ਪਸੰਦ ਕਰਦੇ ਸਨ ਅਤੇ ਇੱਕੋ ਦਫ਼ਤਰ ਵਿੱਚ ਸਹਿ-ਕਰਮੀ ਸਨ। ਪਰ ਕੁਝ ਸਮਾਂ ਪਹਿਲਾਂ ਦੋਵਾਂ ਦਾ ਬ੍ਰੇਕਅਪ ਹੋ ਗਿਆ, ਜਿਸ ਦੀ ਰੰਜਿਸ਼ ਹਰਵਿੰਦਰ ਦੇ ਮਨ ਵਿੱਚ ਸੀ। ਵਾਰਦਾਤ ਵਾਲੇ ਦਿਨ ਡਿੰਪਲ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਮੁਲਜ਼ਮ ਨੇ ਖ਼ੁਦ ਨੂੰ ਵੀ ਚਾਕੂ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਹਸਪਤਾਲ ਲਿਜਾਣ ‘ਤੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਜ਼ਖ਼ਮੀ ਕਾਤਲ ਹਰਵਿੰਦਰ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਪੁਲਿਸ ਹਿਰਾਸਤ ਵਿੱਚ ਹੈ।

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies