
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੂੰ ਅੰਮ੍ਰਿਤਸਰ ਅਦਾਲਤ ਨੇ ਨਿਰਦੋਸ਼ ਕਰਾਰ ਦਿੱਤਾ ਹੈ। ਅੰਮ੍ਰਿਤਸਰ ਅਦਾਲਤ ਨੇ ਵਕੀਲ ਬਿਕਰਮਜੀਤ ਬਾਠ ਨੂੰ ਐਲਾਨਿਆ ਹੈ। FIR ਨੰਬਰ 91 'ਚੋ ਬਿਕਰਮਜੀਤ ਬਾਠ ਦਾ ਨਾਮ ਹਟਾਇਆ ਗਿਆ ਹੈ।
ਅਦਾਲਤ 'ਚ FIR ਨੰਬਰ 91 ਦੇ ਮਾਮਲੇ 'ਚ ਪੁਲਿਸ ਦੀ 5 ਮੈਂਬਰੀ ਸਿੱਟ ਨੇ ਬਿਆਨ ਦਰਜ ਕਰਵਾਏ ਸੀ। ਵਕੀਲ ਬਿਕਰਮਜੀਤ ਬਾਠ ਬਤੌਰ ਮਜੀਠੀਆ ਦੇ ਵਕੀਲ ਮਜੀਠਾ ਥਾਣੇ ਗਏ ਸਨ। ਦੱਸ ਦੇਈਏ ਕਿ ਬਿਕਰਮ ਮਜੀਠੀਆ ਦੀ ਜ਼ਮਾਨਤ ਲਈ ਦਾਇਰ ਪਟੀਸ਼ਨ 'ਤੇ ਭਲਕੇ (11 ਜੂਨ) ਸੁਣਵਾਈ ਹੋਵੇਗੀ।
