HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

Punjab: ਨੂੰਹਾਂ ਨੇ ਆਪਣੀ ਸੱਸ ਦੀ ਅਰਥੀ ਨੂੰ ਦਿੱਤਾ ਮੋਢਾ

 

Punjab: ਨੂੰਹਾਂ ਨੇ ਆਪਣੀ ਸੱਸ ਦੀ ਅਰਥੀ ਨੂੰ ਦਿੱਤਾ ਮੋਢਾ

– ਮੌਤ ਤੋਂ ਬਾਅਦ ਅੱਖਾਂ ਦਾਨ ਕੀਤੀਆਂ
– ਸਰੀਰ ਮੈਡੀਕਲ ਕਾਲਜ ਨੂੰ ਸੌਂਪਿਆ

ਲੁਧਿਆਣਾ, 4 ਸਤੰਬਰ  – ਲੁਧਿਆਣਾ ਵਿੱਚ ਇੱਕ ਪਰਿਵਾਰ ਨੇ ਮਹਿਲਾ ਦੀ ਮੌਤ ਤੋਂ ਬਾਅਦ ਅਜਿਹੀ ਮਿਸਾਲ ਕਾਇਮ ਕੀਤੀ, ਜਿਸ ਨੇ ਹਰ ਕਿਸੇ ਦਾ ਧਿਆਨ ਖਿੱਚਿਆ। ਘਰੋਂ ਸੱਸ ਦੀ ਅੰਤਿਮ ਯਾਤਰਾ ਸ਼ੁਰੂ ਹੋਣ ਸਮੇਂ ਮ੍ਰਿਤਕ ਮਹਿਲਾ ਦੀਆਂ ਦੋਵੇਂ ਨੂੰਹਾਂ ਨੇ ਅਰਥੀ ਨੂੰ ਮੋਢਾ ਦਿੱਤਾ, ਜਦਕਿ ਉਨ੍ਹਾਂ ਦੇ ਦੋਵੇਂ ਪੁੱਤਰਾਂ ਨੇ ਪਿੱਛੇ ਤੋਂ ਮੋਢਾ ਲਾ ਕੇ ਆਪਣੀ ਮਾਂ ਨੂੰ ਅੰਤਿਮ ਵਿਦਾਈ ਦਿੱਤੀ।

ਕੁਝ ਦੂਰੀ ਤੱਕ ਨੂੰਹਾਂ ਨੇ ਆਪਣੀ ਸੱਸ ਦੀ ਅਰਥੀ ਨੂੰ ਮੋਢਾ ਦਿੱਤਾ। ਇਸ ਤੋਂ ਬਾਅਦ ਪਰਿਵਾਰ ਨੇ ਮ੍ਰਿਤਕਾ ਦਾ ਸਰੀਰ ਹਾਰਮਨੀ ਆਯੁਰਵੈਦਿਕ ਕਾਲਜ ਐਂਡ ਹਸਪਤਾਲ, ਫਿਰੋਜ਼ਪੁਰ ਦੀ ਮੈਨੇਜਮੈਂਟ ਨੂੰ ਸੌਂਪ ਦਿੱਤਾ। ਹਸਪਤਾਲ ਦੀ ਟੀਮ ਸਰੀਰ ਨੂੰ ਫਿਰੋਜ਼ਪੁਰ ਲੈ ਗਈ, ਜਿੱਥੇ ਮੈਡੀਕਲ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਪ੍ਰੈਕਟੀਕਲ ਲਈ ਇਸ ਦੀ ਵਰਤੋਂ ਕੀਤੀ ਜਾਵੇਗੀ। ਮ੍ਰਿਤਕ ਮਹਿਲਾ ਸੁਖਦੇਵ ਕੌਰ ਦੀਆਂ ਅੱਖਾਂ ਵੀ ਮੌਤ ਤੋਂ ਬਾਅਦ ਦਾਨ ਕੀਤੀਆਂ ਗਈਆਂ। ਉਨ੍ਹਾਂ ਦੀਆਂ ਅੱਖਾਂ ਡਾ. ਰਮੇਸ਼ ਸੁਪਰਸਪੈਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਨੂੰ ਦਿੱਤੀਆਂ ਗਈਆਂ ਹਨ। ਪਰਿਵਾਰ ਨੂੰ ਉਮੀਦ ਹੈ ਕਿ ਇਨ੍ਹਾਂ ਅੱਖਾਂ ਰਾਹੀਂ ਕਿਸੇ ਨੇਤਰਹੀਣ ਵਿਅਕਤੀ ਨੂੰ ਨਵੀਂ ਰੌਸ਼ਨੀ ਮਿਲ ਸਕੇਗੀ।

ਸੁਖਦੇਵ ਕੌਰ ਆਪਣੇ ਦੋਵੇਂ ਪੁੱਤਰਾਂ ਅਤੇ ਨੂੰਹਾਂ ਨਾਲ ਲੁਧਿਆਣਾ ਦੇ ਪ੍ਰਤਾਪ ਸਿੰਘ ਵਾਲਾ ਇਲਾਕੇ ਵਿੱਚ ਰਹਿੰਦੀ ਸੀ। ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਕਰੀਬ 10 ਸਾਲ ਪਹਿਲਾਂ ਮਰਨ ਉਪਰੰਤ ਆਪਣਾ ਸਰੀਰ ਦਾਨ ਕਰਨ ਦਾ ਫੈਸਲਾ ਕੀਤਾ ਸੀ। ਇਸ ਲਈ ਉਨ੍ਹਾਂ ਨੇ ਬਕਾਇਦਾ ਫਾਰਮ ਵੀ ਭਰਿਆ ਹੋਇਆ ਸੀ। ਪਰਿਵਾਰ ਨੇ ਵੀ ਇਸ ਸਬੰਧੀ ਹਲਫ਼ਨਾਮਾ ਦੇ ਕੇ ਸਰੀਰ ਦਾਨ ਕਰਨ ’ਤੇ ਆਪਣੀ ਸਹਿਮਤੀ ਜਤਾਈ ਸੀ। ਮੌਤ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਦੀ ਇੱਛਾ ਦਾ ਸਨਮਾਨ ਕਰਦਿਆਂ ਅੱਖਾਂ ਦਾਨ ਕਰਨ ਦੇ ਨਾਲ-ਨਾਲ ਸਰੀਰ ਮੈਡੀਕਲ ਸਿੱਖਿਆ ਲਈ ਸਮਰਪਿਤ ਕਰ ਦਿੱਤਾ।

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies