HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

Wishav Warta Exclusive: ਦਲਜੀਤ ਦੋਸਾਂਝ ਦੇ ਕੰਸਰਟ ਨੂੰ ਸੁਰੱਖਿਆ ਦੇਣ ਤੋਂ ਭੱਜੀ ਦਿੱਲੀ ਪੁਲਿਸ !

 

Wishav Warta Exclusive: ਦਲਜੀਤ ਦੋਸਾਂਝ ਦੇ ਕੰਸਰਟ ਨੂੰ ਸੁਰੱਖਿਆ ਦੇਣ ਤੋਂ ਭੱਜੀ ਦਿੱਲੀ ਪੁਲਿਸ !

ਚੰਡੀਗੜ੍ਹ, 23 ਅਕਤੂਬਰ - ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ 30 ਅਕਤੂਬਰ ਨੂੰ ਦਿੱਲੀ ਵਿੱਚ ਹੋਣ ਵਾਲੇ ਕੰਸਰਟ ਨੂੰ ਲੈ ਕੇ ਅੜਿੱਕਾ ਪੈਦਾ ਹੋ ਗਿਆ ਹੈ। ਦਿੱਲੀ ਪੁਲਿਸ ਨੇ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨਾਲ ਜੁੜੀਆਂ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਇਸ ਪ੍ਰੋਗਰਾਮ ਲਈ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਕੰਸਰਟ ਜਵਾਹਰਲਾਲ ਨਹਿਰੂ (ਜੇਐੱਲਐੱਨ) ਸਟੇਡੀਅਮ ਵਿੱਚ ਕਰਵਾਇਆ ਜਾਣਾ ਸੀ।

ਹੁਣ ਸਵਾਲ ਇਹ ਹੈ ਕਿ ਦਿੱਲੀ ਪੁਲਿਸ ਹੁਣ ਐਨੀ ਜੋਗੀ ਵੀ ਨਹੀਂ ਰਹੀ ਕਿ ਇੱਕ ਪ੍ਰੋਗਰਾਮ ਕਰਵਾ ਸਕੇ। ਦਿੱਲੀ ਪੁਲਿਸ ਦਲਜੀਤ ਦੋਸਾਂਝ ਦਾ ਕੰਸਰਟ ਨਾ ਕਰਵਾਉਣ ਲਈ ਸੁਰੱਖਿਆ ਦਾ ਹਵਾਲਾ ਦੇ ਰਹੀ ਹੈ ਅਤੇ ਇਸ ਸ਼ੋਅ ਤੋਂ ਪਾਸਾ ਵੱਟ ਰਹੀ ਹੈ। ਜਦੋਂ ਕਿ ਇਸ ਤੋਂ ਕੁਝ ਦਿਨ ਪਹਿਲਾਂ ਦਿੱਲੀ ‘ਚ ਦੁਸਹਿਰਾ ਮਨਾਇਆ ਗਿਆ ਸੀ ਅਤੇ ਦਿੱਲੀ ‘ਚ ਸੈਂਕੜੇ ਥਾਵਾਂ ‘ਤੇ ਦੁਸਹਿਰੇ ਨਾਲ ਸਬੰਧਿਤ ਪ੍ਰੋਗਰਾਮ ਹੋਏ ਸਨ, ਜਿਹੜੇ ਕਿ ਪੁਲਿਸ ਪਹਿਰੇ ਹੇਠ ਸੁੱਖ-ਸ਼ਾਂਤੀ ਨਾਲ ਨੇਪਰੇ ਚੜ੍ਹੇ ਸਨ, ਪਰ ਹੁਣ ਸਵਾਲ ਇਹ ਹੈ ਕਿ ਜਦੋਂ ਕਿ ਪੁਲਿਸ ਸੈਂਕੜੇ ਥਾਵਾਂ ‘ਤੇ ਦੁਸਹਿਰੇ ਨਾਲ ਸਬੰਧਿਤ ਪ੍ਰੋਗਰਾਮਾਂ ਲਈ ਸੁਰੱਖਿਆ ਦੇ ਸਕਦੀ ਹੈ ਤਾਂ ਫੇਰ ਪੁਲਿਸ ਦਲਜੀਤ ਦੋਸਾਂਝ ਦੇ ਸ਼ੋਅ ਲਈ ਸੁਰੱਖਿਆ ਦੇਣ ਤੋਂ ਕਿਉਂ ਭੱਜ ਰਹੀ ਹੈ। ਜਦੋਂ ਕਿ ਦਲਜੀਤ ਦੋਸਾਂਝ ਦਾ ਸ਼ੋਅ ਤਾਂ ਸਿਰਫ ਇੱਕ ਥਾਂ ‘ਤੇ ਹੀ ਹੋਣਾ ਹੈ। ਉਹ ਵੀ ਇੱਕ ਸਟੇਡੀਅਮ ‘ਚ।

ਰਿਪੋਰਟ ਅਨੁਸਾਰ, ਦਿੱਲੀ ਪੁਲਿਸ ਦੇ ਡਿਪਟੀ ਕਮਿਸ਼ਨਰ ਨੇ ਅਧਿਕਾਰਤ ਪੱਤਰ ਵਿੱਚ ਸਪੱਸ਼ਟ ਕੀਤਾ ਕਿ 30 ਅਕਤੂਬਰ ਨੂੰ ਜੇਐੱਲਐੱਨ ਸਟੇਡੀਅਮ ਵਿੱਚ ਹੋਣ ਵਾਲੇ ‘ਦਿਲਜੀਤ ਦੋਸਾਂਝ ਔਰਾ ਇੰਡੀਆ ਟੂਰ ਦਿੱਲੀ’ ਪ੍ਰੋਗਰਾਮ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਪੁਲਿਸ ਨੇ ਇਸ ਫ਼ੈਸਲੇ ਪਿੱਛੇ ਦੋ ਮੁੱਖ ਕਾਰਨ ਦੱਸੇ ਹਨ। ਪਹਿਲਾ, ਸੁਰੱਖਿਆ ਏਜੰਸੀਆਂ ਨੂੰ ਖ਼ਾਸ ਸੁਰੱਖਿਆ ਖ਼ਤਰਿਆਂ ਨਾਲ ਸਬੰਧਤ ਜਾਣਕਾਰੀਆਂ ਮਿਲੀਆਂ ਹਨ। ਦੂਜਾ, ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੋਣ ਕਾਰਨ ਪੁਲਿਸ ਪਹਿਲਾਂ ਹੀ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਵੱਡੇ ਪੱਧਰ ’ਤੇ ਤਾਇਨਾਤ ਹੈ।

ਪੁਲਿਸ ਦੇ ਇਸ ਜਵਾਬ ਤੋਂ ਬਾਅਦ ਸਵਾਲ ਖੜ੍ਹੋ ਰਹੇ ਹਨ ਕਿ ਸੱਚ-ਮੁੱਚ ਸੁਰੱਖਿਆ ਕਾਰਨਾਂ ਕਰਕੇ ਇਹ ਸ਼ੋਅ ਲਈ ਮਨਜ਼ੂਰੀ ਨਹੀਂ ਦੇ ਰਹੀ ਜਾਂ ਫੇਰ ਇਸ ਪਿੱਛੇ ਕੋਈ ਹੋਰ ਕਾਰਨ ਹੈ। ਇਸ ਗੱਲ ਦਾ ਜਵਾਬ ਇੱਕ ਹੋਰ ਹਵਾਲੇ ਦੇ ਨਾਲ ਵੀ ਦਿੱਤਾ ਜਾ ਸਕਦਾ ਹੈ, ਕਿ ਜਦੋਂ ਚੋਣਾਂ ਹੁੰਦੀਆਂ ਹਨ ਤਾਂ ਇੱਕ ਹਲਕੇ ‘ਚ ਸੈਂਕੜੇ ਥਾਵਾਂ ‘ਤੇ ਪੋਲਿੰਗ ਬੂਥ ਹੁੰਦੇ ਹਨ ਅਤੇ ਜਿੱਥੇ ਕਿ ਪੁਲਿਸ ਸਾਰੇ ਪ੍ਰਬੰਧ ਕਰਦੀ ਹੈ, ਪਰ ਹੁਣ ਸਿਰਫ ਇੱਕ ਕੰਸਰਟ ਕਰਵਾਉਣ ਤੋਂ ਦਿੱਲੀ ਪੁਲਿਸ ਹੱਥ ਖੜ੍ਹੇ ਕਰ ਰਹੀ ਹੈ। ਜਦੋਂ ਪੁਲਿਸ ਦਾ ਅਜਿਹਾ ਰਵਈਆ ਸਾਹਮਣੇ ਆਉਂਦਾ ਹੈ ਤਾਂ ਸਵਾਲਾਂ ਦਾ ਖੜ੍ਹੇ ਹੋਣਾ ਤਾਂ ਲਾਜ਼ਮੀ ਹੈ।

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies