ਆਯੁਰਵੈਦਿਕ ਡਾਕਟਰ ਸਮਿਤਾ ਸ਼੍ਰੀਵਾਸਤਵ ਅਨੁਸਾਰ ਲੈਮਨਗ੍ਰਾਸ ਦੀ ਖੁਸ਼ਬੂ ਨਿੰਬੂ ਵਰਗੀ ਖੱਟੀ,ਮਿੱਠੀ ਅਤੇ ਹਲਕੀ ਹੁੰਦੀ ਹੈ। ਇਸ ਦੀ ਵਰਤੋਂ ਰੂਮ ਫਰੈਸ਼ਨਰ ਵਿੱਚ ਵੀ ਕੀਤੀ ਜਾਂਦੀ ਹੈ। ਨਾਲ ਹੀ ਲੈਮਨਗ੍ਰਾਸ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ, ਜੋ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਕਾਫੀ ਮਦਦਗਾਰ ਸਾਬਤ ਹੁੰਦੀ ਹੈ। ਲੈਮਨਗ੍ਰਾਸ, ਭਾਵੇਂ ਸੁੱਕਿਆ ਹੋਵੇ ਜਾਂ ਤਾਜਾ, ਉਹ ਐਂਟੀ ਇੰਫਲਾਮੇਟਰੀ, ਦਰਦਨਾਸ਼ਕ, ਐਂਟੀਡਿਪ੍ਰੈਸੈਂਟ, ਐਂਟੀਸੈਪਟਿਕ, ਐਂਟੀਪਾਇਰੇਟਿਕ, ਐਂਟੀਫੰਗਲ, ਐਂਟੀਬੈਕਟੀਰੀਅਲ, ਐਂਟੀ-ਕੈਂਸਰ ਅਤੇ ਐਂਟੀ-ਏਜਿੰਗ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਹੀ ਕਾਰਨ ਹੈ ਕਿ ਇਸ ਨੂੰ ਕਈ ਬੀਮਾਰੀਆਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਕਿ ਲੈਮਨਗ੍ਰਾਸ ਦਾ ਸੇਵਨ ਕਰਨ ਦੇ ਕੁੱਝ ਮੁੱਖ ਲਾਭ ਬਾਰੇ…
ਅਕਸਰ ਲੋਕ ਘਾਹ ਨੂੰ ਖਰਪਤਵਾਰ ਦੇ ਦੌਰ ਉੱਤੇ ਦੇਖਦੇ ਹਨ ਜੋ ਸਾਡੇ ਕੋਈ ਕੰਮ ਨਹੀਂ ਆਉਂਦੀ ਪਰ ਅੱਜ ਜਿਸ ਘਾਹ ਦੀ ਅਸੀਂ ਗੱਲ ਕਰਨ ਜਾ ਰਹੇ ਹਨ ਉਹ ਤੁਹਾਡੇ ਬਹੁਤ ਕੰਮ ਆ ਸਕਦੀ ਹੈ। ਵੈਸੇ ਕਈ ਲੋਕ ਲੈਮਨਗ੍ਰਾਸ ਨੂੰ ਆਮ ਘਾਹ ਦੇ ਤੌਰ ‘ਤੇ ਜਾਣਦੇ ਹਨ। ਪਰ ਇਹ ਬਹੁਤ ਸਾਰੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਜੋ ਕਿ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਲੈਮਨਗ੍ਰਾਸ ਵਿੱਚ ਫੋਲਿਕ ਐਸਿਡ, ਫੋਲੇਟ, ਜ਼ਿੰਕ, ਮੈਗਨੀਸ਼ੀਅਮ, ਕਾਪਰ, ਪੋਟਾਸ਼ੀਅਮ, ਆਇਰਨ, ਫਾਸਫੋਰਸ, ਮੈਂਗਨੀਜ਼, ਕੈਲਸ਼ੀਅਮ ਅਤੇ ਵਿਟਾਮਿਨ ਏ, ਬੀ ਅਤੇ ਸੀ ਪਾਏ ਜਾਂਦੇ ਹਨ। ਲੈਮਨਗ੍ਰਾਸ ਨੂੰ ਸਿਟਰੋਨੇਲਾ ਵੀ ਕਿਹਾ ਜਾਂਦਾ ਹੈ ਜੋ ਕਿ ਇੱਕ ਤਿੱਖੀ, ਉੱਚੀ ਅਤੇ ਝਾੜੀਦਾਰ ਘਾਹ ਹੈ। ਜ਼ਿਕਰਯੋਗ ਹੈ ਕਿ ਇਹ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਲਈ ਇਹ ਬਹੁਤ ਫਾਇਦੇਮੰਦ ਹੁੰਦੀ ਹੈ।