ਤਾਮਿਲਨਾਡੂ ਸਰਕਾਰ ਦੇ ਇਸ਼ਤਿਹਾਰ 'ਚ ਚੀਨ ਦਾ ਝੰਡਾ, PM ਮੋਦੀ ਨੇ DMK ਸਰਕਾਰ 'ਤੇ ਜਾਮ ਕੇ ਸਾਧਿਆ ਨਿਸ਼ਾਨਾ
February 28, 2024
0
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਤਾਮਿਲਨਾਡੂ ਦੌਰੇ ਦੌਰਾਨ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸੂਬੇ ਦੀ ਡੀਐਮਕੇ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ। ਦਰਅਸਲ, ਡੀਐਮਕੇ ਸਰਕਾਰ ਨੇ ਤਾਮਿਲਨਾਡੂ ਵਿੱਚ ਇਸਰੋ ਦੇ ਲਾਂਚ ਪੈਡ ਦੇ ਇਸ਼ਤਿਹਾਰ ਵਿੱਚ ਚੀਨ ਦਾ ਝੰਡਾ ਦਿਖਾਇਆ ਹੈ। ਇਸ ਸਬੰਧੀ ਸਵਾਲ ਉਠਾਉਂਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਡੀਐਮਕੇ ਦੇਸ਼ ਦੀ ਤਰੱਕੀ ਅਤੇ ਪੁਲਾੜ ਵਿੱਚ ਭਾਰਤ ਦੀ ਤਰੱਕੀ ਨੂੰ ਦੇਖਣ ਲਈ ਤਿਆਰ ਨਹੀਂ ਹੈ। ਡੀਐਮਕੇ ਸਰਕਾਰ ਨੇ ਸਾਡੇ ਵਿਗਿਆਨੀਆਂ ਦਾ ਅਪਮਾਨ ਕੀਤਾ ਹੈ।