ਇਨ੍ਹਾਂ ਦੋਵਾਂ ਥਾਵਾਂ 'ਤੇ 'ਆਪ' ਨੇ ਕ੍ਰਮਵਾਰ 41 ਅਤੇ 38 ਉਮੀਦਵਾਰ ਜਿੱਤੇ ਹਨ, ਜੋ ਮੇਅਰ ਬਣਨ ਲਈ ਲੋੜੀਂਦੇ ਬਹੁਮਤ ਤੋਂ ਘੱਟ ਹੈ, ਕਿਉਂਕਿ ਪੂਰਨ ਬਹੁਮਤ ਲੁਧਿਆਣਾ 'ਚ 48 ਅਤੇ ਜਲੰਧਰ 'ਚ 43 ਕੌਂਸਲਰ ਹੋਣੇ ਚਾਹੀਦੇ ਹਨ, ਜਦਕਿ ਅੰਮ੍ਰਿਤਸਰ ਅਤੇ ਫਗਵਾੜਾ 'ਚ ਕਾਂਗਰਸ ਨੂੰ ਪੂਰਨ ਬਹੁਮਤ ਮਿਲਿਆ ਹੈ, ਜਿਸ ਨਾਲ ਉਨ੍ਹਾਂ ਦੇ ਮੇਅਰ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ।
ਲੁਧਿਆਣਾ ਅਤੇ ਜਲੰਧਰ 'ਚ ਪੂਰਨ ਬਹੁਮਤ ਨਾ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਮੇਅਰ ਬਣਾਉਣ ਦੀ ਸਾਰੀ ਜ਼ਿੰਮੇਵਾਰੀ ਵਿਧਾਇਕਾਂ ਦੀਆਂ ਵੋਟਾਂ 'ਤੇ ਹੈ, ਕਿਉਂਕਿ ਉਹ ਜਨਰਲ ਹਾਊਸ ਦੇ ਮੈਂਬਰ ਵੀ ਹਨ ਅਤੇ ਉਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਵੀ ਹੈ। ਇਨ੍ਹਾਂ 'ਚੋਂ 'ਆਪ' ਦੇ ਲੁਧਿਆਣਾ ਤੋਂ 7 ਅਤੇ ਜਲੰਧਰ ਤੋਂ 3 ਵਿਧਾਇਕ ਹਨ। ਇਸ ਤੋਂ ਇਲਾਵਾ ਪੂਰਨ ਬਹੁਮਤ ਹਾਸਲ ਕਰਨ ਲਈ ਦੂਜੀਆਂ ਪਾਰਟੀਆਂ ਦੇ ਆਜ਼ਾਦ ਕੌਂਸਲਰਾਂ ਨੂੰ ਸ਼ਾਮਲ ਕਰਨ ਲਈ ਹੇਰਾਫੇਰੀ ਨੂੰ ਲੈ ਕੇ ਵੀ ਚਰਚਾ ਸ਼ੁਰੂ ਹੋ ਗਈ ਹੈ।