ਬਾਘਾ ਪੁਰਾਣਾ : ਮੋਗਾ 'ਚ ਬੀਤੇ ਦਿਨ ਇਕ ਬਜ਼ੁਰਗ ਔਰਤ ਤੋਂ ਪੈਸਿਆਂ ਵਾਲਾ ਪਰਸ ਖੋਹਣ ਦੀ ਘਟਨਾ ਨੂੰ ਪੁਲਸ ਨੇ ਕੁਝ ਘੰਟਿਆਂ 'ਚ ਹੀ ਸੁਲਝਾ ਲਿਆ ਹੈ। ਪੁਲੀਸ ਨੇ 2 ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 22 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ। ਐੱਸ.ਐੱਸ.ਪੀ. ਮੋਗਾ ਵਿਵੇਕਸ਼ੀਲ ਸੋਨੀ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਪੁਲਿਸ ਨੇ 2 ਕਾਰ ਚੋਰਾਂ ਨੂੰ ਕਾਬੂ ਕੀਤਾ ਹੈ।
ਡੀ.ਐਸ.ਪੀ ਦਲਬੀਰ ਸਿੰਘ, ਐੱਸ.ਐੱਚ.ਓ. ਜਸਵਿੰਦਰ ਸਿੰਘ ਅਤੇ ਐੱਸ.ਆਈ. ਥਾਣਾ ਸਮਾਲਸਰ ਦੇ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਵਰਨਾ ਕਾਰ 'ਚ ਸਵਾਰ 2 ਲੁਟੇਰਿਆਂ ਨੇ ਪਰਮਜੀਤ ਕੌਰ ਕੋਲੋਂ 34 ਹਜ਼ਾਰ ਦੀ ਨਕਦੀ, ਚਾਰ ਤੋਲੇ ਵਜ਼ਨ ਦੀਆਂ 02 ਚਾਂਦੀ ਦੀਆਂ ਚੇਨੀਆਂ ਅਤੇ ਜ਼ਰੂਰੀ ਦਸਤਾਵੇਜ਼ਾਂ ਵਾਲਾ ਪਰਸ ਖੋਹ ਲਿਆ ਅਤੇ ਫਰਾਰ ਹੋ ਗਏ | ਘਟਨਾ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ ਗਈ ਤਾਂ ਪੁਲਸ ਤੁਰੰਤ ਹਰਕਤ 'ਚ ਆਈ ਅਤੇ ਲੁਟੇਰਿਆਂ ਦਾ ਪਿੱਛਾ ਕੀਤਾ।
ਇਸ ਦੌਰਾਨ ਜਦੋਂ ਮੁਲਜ਼ਮ ਕੋਟਲਾ ਰੋਡ ਤੋਂ ਹੁੰਦੇ ਹੋਏ ਥਾਣਾ ਸਮਾਲਸਰ ਦੇ ਏਰੀਏ ਵਿੱਚ ਗਿਆ ਤਾਂ ਮੁਲਜ਼ਮ ਪੁਲੀਸ ਨੂੰ ਦੇਖ ਕੇ ਇੱਕ ਤੰਬੂ ਵਿੱਚ ਵੜ ਗਿਆ। ਇੱਥੇ ਪੁਲੀਸ ਨੇ ਡੇਰੇ ਨੂੰ ਘੇਰਾ ਪਾ ਕੇ ਵਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ, ਸਤਨਾਮ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਰੋਡੇ ਨੂੰ ਗ੍ਰਿਫ਼ਤਾਰ ਕਰਕੇ ਲੁੱਟ ਦੀ ਵਾਰਦਾਤ ਵਿੱਚ ਵਰਤਿਆ ਪਰਸ, ਚਿੱਟੇ ਰੰਗ ਦੀ ਕਾਰ ਬਰਾਮਦ ਕਰ ਲਈ ਹੈ।