ਲੁਧਿਆਣਾ (ਸੰਦੀਪ ਚੱਢਾ) : ਮਿਲਰਗੰਜ ਇਲਾਕੇ 'ਚ ਵਾਹਨ ਪਾਰਕਿੰਗ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਇਕ ਨੌਜਵਾਨ ਦੀ ਕੁੱਟਮਾਰ ਕਰ ਕੇ ਨਕਦੀ ਲੁੱਟ ਲਈ ਗਈ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਗੁਰਜੀਤ ਸਿੰਘ ਦੀ ਸ਼ਿਕਾਇਤ ’ਤੇ ਸਤਪਾਲ ਕੁਮਾਰ, ਬੱਬੂ, ਬੱਬੂ ਦੇ ਭਰਾ, ਮਨੀ, ਮਨੀ ਦੇ ਭਰਾ, ਜੱਗੀ, ਸੁਕਿਲ, ਜੋਗਰਾਜ, ਜਸਵੰਤ ਅਤੇ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

