ਹਾਜੀਪੁਰ (ਸੰਦੀਪ ਚੱਢਾ) : ਹਾਜੀਪੁਰ ਤੋਂ ਤਲਵਾੜਾ ਰੋਡ 'ਤੇ ਪਿੰਡ ਗੇਰਾ ਦੇ ਠਾਡਾ ਸਾਹਿਬ ਸ੍ਰੀ ਗੁਰੂਦੁਆਰਾ ਸਾਹਿਬ ਨੇੜੇ ਅੱਜ ਸਵੇਰੇ ਕਾਰ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਨੰਬਰ ਪੀ.ਬੀ.54-ਜੀ-. 5359, ਜਿਸ ਨੂੰ ਰੋਹਿਤ ਜੈਨ ਪੁੱਤਰ ਕੋਮਲ ਜੈਨ ਵਾਸੀ ਮੁਕੇਰੀਆਂ ਚਲਾ ਕੇ ਤਲਵਾੜਾ ਵੱਲੋਂ ਆ ਰਿਹਾ ਸੀ।
ਜਦੋਂ ਉਨ੍ਹਾਂ ਦੀ ਕਾਰ ਪਿੰਡ ਗੇਰਾ ਦੇ ਠਾਡਾ ਸਾਹਿਬ ਗੁਰਦੁਆਰੇ ਨੇੜੇ ਪੁੱਜੀ ਤਾਂ ਅਚਾਨਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਦੌਰਾਨ ਕਾਰ ਵਿੱਚ ਸਵਾਰ ਰਵਿੰਦਰ ਕੁਮਾਰ ਜੈਨ ਪੁੱਤਰ ਟੇਕ ਚੰਦ ਜੈਨ ਵਾਸੀ ਲੰਬੀ ਗਲੀ ਮੁਕੇਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬਖਸ਼ੀਸ਼ ਸਿੰਘ ਵਾਸੀ ਮਦੀਨਪੁਰ ਅਤੇ ਡਰਾਈਵਰ ਰੋਹਿਤ ਜੈਨ ਗੰਭੀਰ ਜ਼ਖ਼ਮੀ ਹੋ ਗਏ। ਬਖਸ਼ੀਸ਼ ਸਿੰਘ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸੀ।