ਜਲੰਧਰ : ਸ਼ਹਿਰ ਦੇ ਮਸ਼ਹੂਰ ਰੈਸਟੋਰੈਂਟ ਮੈਕ ਡੋਨਾਲਡ 'ਚ ਦੇਰ ਸ਼ਾਮ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਖਾਣ ਲਈ ਆਏ ਇਕ ਪਰਿਵਾਰ ਦੇ ਬਰਗਰ 'ਚੋਂ ਕੀੜਾ ਨਿਕਲ ਗਿਆ। ਦੱਸਿਆ ਜਾ ਰਿਹਾ ਹੈ ਕਿ ਲਾਜਪਤ ਨਗਰ ਸਥਿਤ ਇਕ ਰੈਸਟੋਰੈਂਟ 'ਚ ਬਰਗਰ 'ਚੋਂ ਕੀੜਾ ਨਿਕਲਣ 'ਤੇ ਇਕ ਔਰਤ ਨੇ ਹੰਗਾਮਾ ਕਰ ਦਿੱਤਾ। ਜਾਣਕਾਰੀ ਮੁਤਾਬਕ ਉਕਤ ਰੈਸਟੋਰੈਂਟ 'ਚ ਇਕ ਪਰਿਵਾਰ ਬੱਚਿਆਂ ਨੂੰ ਲੈ ਕੇ ਖਾਣਾ ਖਾਣ ਆਇਆ ਸੀ ਅਤੇ ਉਨ੍ਹਾਂ ਨੇ ਬਰਗਰ ਖਾਣ ਲਈ ਆਰਡਰ ਕੀਤਾ ਪਰ ਜਿਵੇਂ ਹੀ ਉਹ ਬਰਗਰ ਖਾਣ ਲੱਗੇ ਤਾਂ ਉਸ 'ਚੋਂ ਇਕ ਕੀੜਾ ਨਿਕਲਿਆ, ਜਿਸ ਤੋਂ ਬਾਅਦ ਸਾਰਿਆਂ ਦੇ ਹੋਸ਼ ਉੱਡ ਗਏ।

