HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

Punjab: ਬਿਆਸ ਤੋਂ ਪਰਤ ਰਹੇ ਪਰਿਵਾਰ ਨਾਲ ਹੋਇਆ ਵੱਡਾ ਹਾਦਸਾ,


ਨਵਾਂਸ਼ਹਿਰ : ਰੋਪੜ ਮੁੱਖ ਮਾਰਗ ’ਤੇ ਘਈ ਪੈਟਰੋਲ ਪੰਪ ਨੇੜੇ ਸਵਿਫਟ ਕਾਰ ਅਤੇ ਆਲਟੋ ਕਾਰ ਵਿਚਕਾਰ ਭਿਆਨਕ ਟੱਕਰ ਹੋਣ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਆਲਟੋ ਕਾਰ 'ਚ ਸਵਾਰ ਦੋ ਪੁਰਸ਼ ਅਤੇ ਦੋ ਔਰਤਾਂ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ ਜਦਕਿ ਇਕ ਲੜਕੀ ਦੀ ਮੌਤ ਹੋ ਗਈ ਹੈ।

ਜਾਣਕਾਰੀ ਅਨੁਸਾਰ ਆਲਟੋ ਕਾਰ ਬਿਆਸ ਤੋਂ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਜਾ ਰਹੀ ਸੀ। ਜਦੋਂ ਇਹ ਕਾਰ ਘਈ ਪੈਟਰੋਲ ਪੰਪ ਦੇ ਸਾਹਮਣੇ ਪੁੱਜੀ ਤਾਂ ਸਬਜ਼ੀਆਂ ਲੈ ਕੇ ਜਾ ਰਹੀ ਇੱਕ ਸਵਿਫਟ ਕਾਰ ਅਚਾਨਕ ਸੜਕ ਵਿੱਚ ਜਾ ਵੜੀ ਅਤੇ ਪਿੱਛੇ ਆ ਰਹੀ ਆਲਟੋ ਕਾਰ ਉਸ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰਾਂ ਦੇ ਪਰਖੱਚੇ ਉੱਡ ਗਏ ਅਤੇ ਆਲਟੋ ਕਾਰ ਪਲਟ ਕੇ ਦੂਰ ਜਾ ਗਈ। ਜਿਸ ਵਿੱਚ ਇੱਕੋ ਪਰਿਵਾਰ ਦੇ 5 ਲੋਕ ਸਵਾਰ ਸਨ, ਜੋ ਬਿਆਸ ਤੋਂ ਆਪਣੇ ਘਰ ਨਾਲਾਗੜ੍ਹ ਜਾ ਰਹੇ ਸਨ। ਸੜਕ ਸੁਰੱਖਿਆ ਬਲਾਂ ਨੇ ਮੌਕੇ 'ਤੇ ਪਹੁੰਚ ਕੇ ਰਾਹਗੀਰਾਂ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਆਲਟੋ ਕਾਰ 'ਚ ਸਵਾਰ ਲੋਕਾਂ ਨੂੰ ਬਾਹਰ ਕੱਢ ਕੇ ਐਂਬੂਲੈਂਸ ਰਾਹੀਂ ਬਲਾਚੌਰ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਜਿੱਥੇ ਰਣਜੀਤ ਕੁਮਾਰ ਪੁੱਤਰ ਪ੍ਰੇਮ ਕੁਮਾਰ (50), ਸੌਰਵ ਪੁੱਤਰ ਰਣਜੀਤ ਕੁਮਾਰ (19), ਸੁਮਨ ਪਤਨੀ ਰਣਜੀਤ ਕੁਮਾਰ (45), ਬੰਦਨਾ ਪੁੱਤਰੀ ਰਣਜੀਤ ਕੁਮਾਰ (20), ਦਿਵਿਆ ਪੁੱਤਰੀ ਸੁਰਜੀਤ ਕੁਮਾਰ (17) ਗੰਭੀਰ ਜ਼ਖ਼ਮੀ ਹੋ ਗਏ | 

ਦਿਵਿਆ ਪੁੱਤਰੀ ਸੁਰਜੀਤ ਕੁਮਾਰ (17) ਦੀ ਇਲਾਜ ਦੌਰਾਨ ਮੌਤ ਹੋ ਗਈ ਹੈ, ਜਿਸ ਦੀ ਲਾਸ਼ ਨੂੰ ਬਲਾਚੌਰ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ ਅਤੇ ਰਣਜੀਤ ਕੁਮਾਰ, ਸੁਮਨ, ਬੰਧਨਾ ਅਤੇ ਸੌਰਵ ਨੂੰ ਚੰਡੀਗੜ੍ਹ 32 ਸੈਕਟਰ ਦੇ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਸਵਿਫਟ ਕਾਰ 'ਚ ਸਵਾਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਲਿਜਾਇਆ ਗਿਆ।



 

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies