ਲੁਧਿਆਣਾ : ਲੁਧਿਆਣਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਂ ਜਵਾਲਾ ਜੀ ਦੁਰਗਾ ਟਰੱਸਟ ਅਤੇ ਰਮੇਸ਼ ਦੁਰਗਾ ਭਜਨ ਮੰਡਲੀ ਵੱਲੋਂ 35ਵੀਂ ਸਲਾਨਾ ਧਾਰਮਿਕ ਬੱਸ ਯਾਤਰਾ ਸਾਉਣ ਦੇ ਮਹੀਨੇ ਮਾਂ ਜਵਾਲਾ ਜੀ ਦੇ ਦਰਸ਼ਨਾਂ ਲਈ ਬੱਸ ਯਾਤਰਾ ਰਵਾਨਾ ਕੀਤੀ ਗਈ ਹੈ ਧਾਰਮਿਕ ਬੱਸ ਯਾਤਰਾ ਭਜਨ ਮੰਡਲੀ ਦੇ ਪ੍ਰਧਾਨ ਰਮੇਸ਼ ਮਲਹੋਤਰਾ ਜੀ, ਕਾਂਗਰਸੀ ਆਗੂ ਓਬੀਸੀ ਵਿਭਾਗ, ਕਾਂਗਰਸ ਲੁਧਿਆਣਾ ਦੇ ਸੀਨੀਅਰ ਮੀਤ ਚੇਅਰਮੈਨ ਅਤੇ ਜ਼ਿਲ੍ਹਾ ਕਾਂਗਰਸ ਦੇ ਉਪ ਪ੍ਰਧਾਨ ਵਿਨੈ ਵਰਮਾ ਅਤੇ ਪੰਜਾਬ ਕਾਂਗਰਸ ਦੇ ਸਕੱਤਰ ਰਿੰਕੂ ਮਲਹੋਤਰਾ ਜੀ ਦੀ ਪ੍ਰਧਾਨਗੀ ਹੇਠ ਲੁਧਿਆਣਾ ਕੇਂਦਰੀ ਹਰਗੋਬਿੰਦ ਨਗਰ ਮੁੱਖ ਮਾਰਗ ਤੋਂ ਰਵਾਨਾ ਹੋਈ। ਇਸ ਧਾਰਮਿਕ ਬੱਸ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਗਰੁੱਪ ਦੇ ਪ੍ਰਧਾਨ ਰਮੇਸ਼ ਮਲਹੋਤਰਾ, ਕਾਂਗਰਸੀ ਆਗੂ ਵਿਨੈ ਵਰਮਾ ਰਿੰਕੂ ਮਲਹੋਤਰਾ ਭਜਨ ਗਾਇਕ ਮਨੀਸ਼ ਮਲਹੋਤਰਾ ਅਤੇ ਜਗਤਾਰ ਸਿੰਘ ਸਚਿਨ ਸਚਦੇਵਾ ਨੇ ਮਾਂ ਭਗਵਤੀ ਦਾ ਗੁਣਗਾਨ ਕੀਤਾ। ਪ੍ਰਿੰਸ ਜੀ ਗੁਲਸ਼ਨ ਚੋਪੜਾ ਜੀ ਅਤੇ ਹੋਰ ਸ਼ਰਧਾਲੂ ਹਾਜ਼ਰ ਸਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਮਾਈ ਦੀ ਚੌਂਕੀ 7 ਅਗਸਤ ਨੂੰ ਸਾਵਣ ਮੇਲੇ ਵਿੱਚ ਮਾਤਾ ਜਵਾਲਾ ਜੀ ਦੇ ਦਰਬਾਰ ਵਿੱਚ ਲੱਗੇਗੀ ਅਤੇ ਭੰਡਾਰਾ 7 ਅਗਸਤ ਤੋਂ ਬੁੱਧਵਾਰ 14 ਅਗਸਤ ਤੱਕ ਚੱਲੇਗਾ। ਲੁਧਿਆਣਾ ਵਾਲਿਆਂ ਦੀ ਧਰਮਸ਼ਾਲਾ ਵਿਖੇ 14 ਅਗਸਤ ਦਿਨ ਬੁੱਧਵਾਰ ਨੂੰ ਰਮੇਸ਼ ਦੁਰਗਾ ਭਜਨ ਮੰਡਲੀ ਵੱਲੋਂ ਮਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਇਹ ਧਰਮਸ਼ਾਲਾ ਮਾਂ ਜਵਾਲਾ ਜੀ ਮੰਦਿਰ ਤੋਂ 1 ਕਿਲੋਮੀਟਰ ਪਹਿਲਾਂ, ਬਿਰੋਜਾ ਫੈਕਟਰੀ ਦੇ ਸਾਹਮਣੇ ਹੈ। ਇਹ ਭੰਡਾਰਾ ਹਰ ਸਾਲ ਦੇਵੀ ਮਾਤਾ ਦੇ ਭਗਤਾਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਮਾਈ ਦੀ ਚੌਂਕੀ 7 ਅਗਸਤ ਨੂੰ ਸਾਵਣ ਮੇਲੇ ਵਿੱਚ ਮਾਤਾ ਜਵਾਲਾ ਜੀ ਦੇ ਦਰਬਾਰ ਵਿੱਚ ਲੱਗੇਗੀ ਅਤੇ ਭੰਡਾਰਾ 7 ਅਗਸਤ ਤੋਂ ਬੁੱਧਵਾਰ 14 ਅਗਸਤ ਤੱਕ ਚੱਲੇਗਾ। ਲੁਧਿਆਣਾ ਵਾਲਿਆਂ ਦੀ ਧਰਮਸ਼ਾਲਾ ਵਿਖੇ 14 ਅਗਸਤ ਦਿਨ ਬੁੱਧਵਾਰ ਨੂੰ ਰਮੇਸ਼ ਦੁਰਗਾ ਭਜਨ ਮੰਡਲੀ ਵੱਲੋਂ ਮਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਜਿਥੇ ਕਿ ਮੁੱਖ ਮਹਿਮਾਨ ਰਾਜਾ ਵੜਿੰਗ ਜੀ (MP), ਅਵਿਨਾਸ਼ ਚੋਪੜਾ ਸੰਯੁਕਤ ਸੰਪਾਦਕ (ਪੰਜਾਬ ਕੇਸਰੀ ਗਰੁੱਪ ) ਸ਼੍ਰੀ ਸੁਰਿੰਦਰ ਡਾਬਰ (ਸਾਬਕਾ ਵਿਧਾਇਕ) ਸ਼੍ਰੀ ਸੰਜੇ ਤਲਵਾਰ ਜੀ ਪ੍ਰਧਾਨ (ਡੀ.ਸੀ.ਸੀ.ਆਈ.) (ਸਾਬਕਾ ਵਿਧਾਇਕ) ਵਿਸ਼ੇਸ਼ ਤੋਰ ਤੇ ਮੁੱਖ ਮਹਿਮਾਨ ਵਜੋਂ ਪਹੁੰਚਣਗੇ ਇਹ ਧਰਮਸ਼ਾਲਾ ਮਾਂ ਜਵਾਲਾ ਜੀ ਮੰਦਿਰ ਤੋਂ 1 ਕਿਲੋਮੀਟਰ ਪਹਿਲਾਂ, ਬਿਰੋਜਾ ਫੈਕਟਰੀ ਦੇ ਸਾਹਮਣੇ ਹੈ। ਇਹ ਭੰਡਾਰਾ ਹਰ ਸਾਲ ਦੇਵੀ ਮਾਤਾ ਦੇ ਭਗਤਾਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ।

