ਜਲਾਲਾਬਾਦ : ਸਿਟੀ ਪੁਲੀਸ ਨੇ ਇਲਾਕੇ ਦੇ ਲੋਕਾਂ ਨੂੰ ਹਨੀਟ੍ਰੈਪ ਕਰਕੇ ਬਲੈਕਮੇਲ ਕਰਕੇ ਫਿਰੌਤੀ ਕਰਨ ਵਾਲੇ ਇੱਕ ਗਰੋਹ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਉਪ ਕਪਤਾਨ ਅੱਛਰੂ ਰਾਮ ਸ਼ਰਮਾ ਨੇ ਦੱਸਿਆ ਕਿ ਸੁਰਿੰਦਰ ਕੁਮਾਰ ਪੁੱਤਰ ਹਰੀ ਰਾਮ ਵਾਸੀ ਬੱਘੇ, ਉਤਾੜ ਨੇ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਦੋਸ਼ੀਆਂ 'ਚ ਜੋਤ ਕੌਰ ਪਤਨੀ ਮਨਜੀਤ ਸਿੰਘ, ਜਸਵਿੰਦਰ ਕੌਰ ਪਤਨੀ ਸਵ. ਮਲਕੀਤ ਸਿੰਘ, ਵਾਸੀ ਗੰਗਾ ਕਨਾਲ, ਸੁਨੀਤਾ ਕੌਰ ਪਤਨੀ ਸ਼ਮਸ਼ੇਰ ਸਿੰਘ ਵਾਸੀ ਟਿੱਡੀ ਅਰਾਈਆਂ ਵਾਲਾ, ਕ੍ਰਿਸ਼ਨਾ ਰਾਣੀ ਪਤਨੀ ਮੱਖਣ ਸਿੰਘ, ਛਿੰਦੋ ਬਾਈ ਪਤਨੀ ਅੰਗਰੇਜ਼ ਸਿੰਘ ਵਾਸੀ ਚੱਕ ਮਲੋਚਨ (ਹੀਰੇ ਵਾਲਾ), ਸੁਖਚੈਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸ. ਅਤੇ ਗੋਬਿੰਦ ਸਿੰਘ ਪੁੱਤਰ ਹਰਮੰਦਰ ਸਿੰਘ ਵਾਸੀ ਕਰਨੀਵਾਲਾ ਨੇ ਮਿਲ ਕੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਲਗਾਤਾਰ ਬਲੈਕਮੇਲ ਕੀਤਾ ਅਤੇ ਉਸ ਨਾਲ ਜ਼ਬਰਦਸਤੀ ਕੀਤੀ ਗਈ।
ਪੁਲੀਸ ਉਪ ਕਪਤਾਨ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੀੜਤ ਕੋਲੋਂ ਇੱਕ ਮੋਬਾਈਲ ਫੋਨ ਵੀਵੋ, 35 ਹਜ਼ਾਰ ਰੁਪਏ ਇਕ ਵਾਰ ਫੇਰ 50 ਹਜ਼ਾਰ ਰੁਪਏ ਅਤੇ ਫੇਰ 45 ਹਜ਼ਾਰ ਰੁਪਏ ਨਕਦ, ਕੁੱਲ 1 ਲੱਖ 30 ਹਜ਼ਾਰ ਰੁਪਏ, ਗੂਗਲ ਪੇਅ ਰਾਹੀਂ ਅਤੇ ਫੇਰ1 ਲੱਖ 10 ਹਜ਼ਾਰ ਰੁਪਏ ਦੀ ਨਕਦੀ ਲਈ ਅਤੇ ਇੱਕ 10 ਲੱਖ ਰੁਪਏ ਦਾ ਅਤੇ ਦੂਜਾ 5 ਲੱਖ ਦਾ ਚੈਕ ਲਿਆ ਜੋ ਪੁਲਿਸ ਨੇ ਬਰਾਮਦ ਕਰ ਲਿਆ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਮੁਲਜ਼ਮਾਂ ਵੱਲੋਂ ਪਿਛਲੇ ਸਮੇਂ ਵਿੱਚ ਹੋਰ ਭੋਲੇ ਭਾਲੇ ਲੋਕਾਂ ’ਤੇ ਕੀਤੇ ਬਲੈਕਮੇਲਿੰਗ, ਜਬਰੀ ਵਸੂਲੀ ਅਤੇ ਹਨੀਟ੍ਰੈਪ ਦੇ ਹੋਰ ਕੇਸਾਂ ਦਾ ਪਰਦਾਫਾਸ਼ ਕੀਤਾ ਜਾ ਸਕੇ।

