HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਟੈਸਟ ਕਰਵਾਉਣ ਗਈ ਨਾਬਾਲਗ ਲੜਕੀ ਨਿਕਲੀ ਗਰਭਵਤੀ,


ਦੋਰਾਹਾ :  ਦੋਰਾਹਾ 'ਚ ਧਾਗੇ ਦੀ ਫੈਕਟਰੀ 'ਚ ਕੰਮ ਕਰਦੇ ਇਕ ਪ੍ਰਵਾਸੀ ਨੌਜਵਾਨ ਨੇ ਆਪਣੇ ਨਾਲ ਕੰਮ ਕਰਨ ਵਾਲੀ 15 ਸਾਲਾ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰਕੇ ਉਸ ਨੂੰ ਤਿੰਨ ਮਹੀਨਿਆਂ ਦੀ ਗਰਭਵਤੀ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਬੱਚੀ ਦੇ ਪੇਟ 'ਚ ਦਰਦ ਹੋਣ ਲੱਗਾ ਤਾਂ ਬੱਚੀ ਦੇ ਮਾਪੇ ਉਸ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਲੈ ਗਏ, ਜਿੱਥੇ ਚੈਕਅੱਪ ਦੌਰਾਨ ਡਾਕਟਰਾਂ ਨੇ ਉਸ ਨੂੰ ਤਿੰਨ ਮਹੀਨੇ ਦੀ ਗਰਭਵਤੀ ਦੱਸਿਆ, ਜਿਸ 'ਤੇ ਬੱਚੀ ਦੇ ਮਾਪੇ ਹੈਰਾਨ ਰਹਿ ਗਏ। 

ਮਾਪਿਆਂ ਨੇ ਲੜਕੀ ਤੋਂ ਪੁੱਛਣ 'ਤੇ ਲੜਕੀ ਨੇ ਧਾਗੇ ਦੀ ਫੈਕਟਰੀ 'ਚ ਕੰਮ ਕਰਦੇ ਪ੍ਰਵਾਸੀ ਨੌਜਵਾਨ ਦਾ ਨਾਂ ਦੱਸਿਆ, ਜੋ ਉਸ ਨੂੰ ਧਮਕੀਆਂ ਦੇ ਕੇ ਬਲਾਤਕਾਰ ਕਰ ਰਿਹਾ ਸੀ। ਇਹ ਘਟਨਾ ਦੋਰਾਹਾ ਥਾਣਾ ਖੇਤਰ ਦੀ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੀ ਮਾਤਾ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਉਹ ਸਿਪੋਰ ਜ਼ਿਲ੍ਹਾ ਧਰਮਬੰਗਾ (ਬਿਹਾਰ) ਹਾਲ ਚ ਵਾਸੀ ਅਮਲੋਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਰਹਿਣ ਵਾਲੀ ਹੈ ਅਤੇ ਉਸ ਦੀ ਛੋਟੀ ਧੀ ਅਹਨੀਆ (ਕਾਲਪਨਿਕ ਨਾਮ) ਉਸ ਦੇ ਨਾਲ ਰਹਿ ਰਹੀ ਹੈ। ਪਿਛਲੇ ਪੰਜ ਮਹੀਨਿਆਂ ਤੋਂ ਉਹ ਦੋਰਾਹਾ ਸਥਿਤ ਇੱਕ ਧਾਗੇ ਦੀ ਫੈਕਟਰੀ ਵਿੱਚ ਕੰਮ ਕਰਦੀ ਸੀ, ਜਿੱਥੇ ਉਸ ਦੇ ਨਾਲ ਕੰਮ ਕਰਨ ਵਾਲਾ ਇੱਕ ਪ੍ਰਵਾਸੀ ਨੌਜਵਾਨ ਉਸ ਨੂੰ ਡਰਾ ਧਮਕਾ ਕੇ ਇੱਕ ਕਮਰੇ ਵਿੱਚ ਲੈ ਗਿਆ ਅਤੇ ਉਸ ਨਾਲ ਜ਼ਬਰਦਸਤੀ ਕੀਤੀ। ਇਸ ਘਟਨਾ ਦੇ ਸਬੰਧ ਵਿੱਚ ਅਮਲੋਹ ਪੁਲੀਸ ਨੇ ਮੁਲਜ਼ਮ ਸੂਰਜ ਪੁੱਤਰ ਰਣਜੀਤ ਵਾਸੀ ਪਿੰਡ ਗੰਡੋਰਾ (ਉੱਤਰ ਪ੍ਰਦੇਸ਼) ਖ਼ਿਲਾਫ਼ ਜ਼ੀਰੋ ਐਫਆਈਆਰ ਦਰਜ ਕਰਕੇ ਕੇਸ ਦੋਰਾਹਾ ਪੁਲੀਸ ਨੂੰ ਸੌਂਪ ਦਿੱਤਾ ਹੈ।

ਕੀ ਕਹਿੰਦੇ ਹਨ ਪੁਲਿਸ ਅਧਿਕਾਰੀ?

ਇਸ ਘਟਨਾ ਦੀ ਜਾਂਚ ਕਰ ਰਹੇ ਥਾਣਾ ਦੋਰਾਹਾ ਦੇ ਏ.ਐਸ.ਆਈ.ਸੋਹਨ ਸਿੰਘ ਨੇ ਦੱਸਿਆ ਕਿ ਨਾਬਾਲਗ ਨਾਲ ਜਬਰ ਜਨਾਹ ਕਰਨ ਦੇ ਦੋਸ਼ 'ਚ ਯੂਪੀ ਵਾਸੀ ਸੂਰਜ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ 

 

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies