ਜਲੰਧਰ : ਜਲੰਧਰ ਤੋਂ ਅਗਵਾ ਹੋਈ 20 ਸਾਲਾ ਲੜਕੀ ਆਖਰਕਾਰ ਬਰਾਮਦ ਕਰ ਲਈ ਗਈ ਹੈ ਪਰ ਜਿਸ ਹਾਲਤ 'ਚ ਉਸ ਦੀ ਬਰਾਮਦਗੀ ਹੋਈ ਹੈ, ਉਸ ਤੋਂ ਪਰਿਵਾਰਕ ਮੈਂਬਰ ਹੈਰਾਨ ਹਨ। ਦਰਅਸਲ ਜਲੰਧਰ ਤੋਂ ਅਗਵਾ ਹੋਈ ਲੜਕੀ ਨੂੰ ਹਰਿਆਣਾ ਦੇ ਕਰਨਾਲ ਇਲਾਕੇ ਤੋਂ ਬੇਹੋਸ਼ੀ ਦੀ ਹਾਲਤ 'ਚ ਬਰਾਮਦ ਕਰ ਲਿਆ ਗਿਆ ਹੈ। ਪੁਲਸ ਨੇ ਬੱਚੀ ਨੂੰ ਬੇਹੋਸ਼ੀ ਦੀ ਹਾਲਤ 'ਚ ਬਰਾਮਦ ਕੀਤਾ, ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ ਗਈ। ਇਸ ਦੇ ਨਾਲ ਹੀ ਪੁਲਿਸ ਨੇ ਰਾਮਾਮੰਡੀ ਦੇ ਰਹਿਣ ਵਾਲੇ ਇੱਕ ਨੌਜਵਾਨ ਬਲਵਿੰਦਰ ਸਿੰਘ ਉਰਫ਼ ਬੱਬੀ ਨੂੰ ਅਗਵਾ ਮਾਮਲੇ ਵਿੱਚ ਗਿ੍ਫ਼ਤਾਰ ਕੀਤਾ ਹੈ ਕਿਉਂਕਿ ਉਕਤ ਨੌਜਵਾਨ ਨਾਲ ਲੜਕੀ ਨੂੰ ਆਖਰੀ ਵਾਰ ਦੇਖਿਆ ਗਿਆ ਸੀ | ਫਿਲਹਾਲ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ ਕਿ ਉਹ ਲੜਕੀ ਨੂੰ ਕਿੱਥੇ ਲੈ ਕੇ ਗਿਆ ਸੀ ਅਤੇ ਫਿਰ ਲੜਕੀ ਹਰਿਆਣਾ ਦੇ ਕਰਨਾਲ ਤੱਕ ਕਿਵੇਂ ਪਹੁੰਚੀ। ਫਿਲਹਾਲ ਪੁਲਿਸ ਵੱਲੋਂ ਇਸ ਸਬੰਧੀ ਪੂਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪੀੜਤ ਲੜਕੀ ਦੀ ਮਾਂ ਵਾਸੀ ਨਿਊ ਦਸਮੇਸ਼ ਨਗਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ 20 ਸਾਲਾ ਲੜਕੀ ਪਿਛਲੇ ਮੰਗਲਵਾਰ ਕੰਮ ’ਤੇ ਗਈ ਸੀ, ਪਰ ਘਰ ਵਾਪਸ ਨਹੀਂ ਆਈ, ਜਿਸ ਤੋਂ ਬਾਅਦ ਅਗਲੇ ਦਿਨ ਉਸ ਨੂੰ ਪੁਲਿਸ ਨੂੰ ਫੋਨ ਆਇਆ ਕਿ ਉਸ ਦੀ ਬੇਟੀ ਕਰਨਾਲ ਤੋਂ ਬੇਹੋਸ਼ੀ ਦੀ ਹਾਲਤ ਵਿਚ ਮਿਲੀ ਹੈ। ਇਸ ਤੋਂ ਬਾਅਦ ਉਸ ਨੇ ਆਪਣੇ ਦਿੱਲੀ ਸਥਿਤ ਰਿਸ਼ਤੇਦਾਰਾਂ ਨੂੰ ਆਪਣੀ ਬੇਟੀ ਨੂੰ ਲੈਣ ਲਈ ਕਿਹਾ। ਇਸ ਤੋਂ ਬਾਅਦ ਉਹ ਬੇਟੀ ਨੂੰ ਦਿੱਲੀ ਲੈ ਗਿਆ ਅਤੇ ਮਾਮਲੇ ਦੀ ਜਾਣਕਾਰੀ ਦਿੱਲੀ ਪੁਲਸ ਨੂੰ ਦਿੱਤੀ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਜਲੰਧਰ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਹੈ।

