HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

- ਖੇਡਾਂ ਵਤਨ ਪੰਜਾਬ ਦੀਆਂ 2024 - ਬਲਾਕ ਪੱਧਰੀ ਖੇਡਾਂ ਦੇ ਪਹਿਲੇ ਪੜਾਅ ਦੇ ਦੂਜੇ ਦਿਨ ਚਾਰ ਬਲਾਕਾਂ 'ਚ ਸ਼ਾਨਦਾਰ ਮੁਕਾਬਲੇ ਹੋਏ

 

ਲੁਧਿਆਣਾ: ਖੇਡਾਂ ਵਤਨ ਪੰਜਾਬ ਦੀਆਂ ਸੀਜਨ-3 ਤਹਿਤ ਬਲਾਕ ਪੱਧਰੀ ਖੇਡਾਂ ਦੇ ਪਹਿਲੇ ਪੜਾਅ ਦੇ ਦੂਜੇ ਦਿਨ ਚਾਰ ਬਲਾਕਾਂ ਵਿੱਚ ਸ਼ਾਨਦਾਰ ਮੁਕਾਬਲੇ ਹੋਏ। ਬਲਾਕ ਖੰਨਾ ਵਿਖੇ ਹਲਕਾ ਵਿਧਾਇਕ ਖੰਨਾ  ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਖਿਡਾਰੀਆਂ ਦੀ ਖੇਡਾਂ ਵਿੱਚ ਵੱਧ ਰਹੀ ਦਿਲਚਸਪੀ ਨੂੰ ਦੇਖਦਿਆਂ ਵਿਧਾਇਕ ਸੌਂਦ ਨੇ ਕਿਹਾ ਕਿ ਇਹ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਖੇਡਾਂ ਪ੍ਰਤੀ ਉੱਚੀ ਸੋਚ ਦਾ ਨਤੀਜਾ ਹੈ।

ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਵੱਲੋਂ ਬਲਾਕ ਪੱਧਰੀ ਖੇਡਾਂ ਦੇ ਪਹਿਲੇ ਪੜਾਅ ਦੇ ਦੂਜੇ ਦਿਨ ਚਾਰ ਬਲਾਕਾਂ ਵਿੱਚ ਹੋਏ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਲਾਕ ਲੁਧਿਆਣਾ -1 ਦੇ ਖੇਡ ਮੁਕਾਬਲੇ ਜਥੇਦਾਰ ਸੰਤੋਖ ਸਿੰਘ ਮਰਦਿੰਗ ਸਪੋਰਟਸ ਸਟੇਡੀਅਮ, ਪਿੰਡ ਦੁਲੇਅ ਵਿਖੇ ਹੋਏ ਜਿੱਥੇ ਲੜਕਿਆਂ ਦੇ ਖੋਹ ਖੋਹ ਦੇ ਅੰ-17 ਦੇ ਮੁਕਾਬਲਿਆਂ ਵਿੱਚ ਰਾਮਗੜ੍ਹੀਆ ਸ ਸ ਸ ਸਕੂਲ ਮਿਲਰਗੰਜ, ਲੁਧਿਆਣਾ ਦੀ ਟੀਮ ਨੇ ਪਹਿਲਾ ਸਥਾਨ ਅਤੇ ਨਨਕਾਣਾ ਪਬਲਿਕ ਸ ਸ ਸ ਲੁਧਿਆਣਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਵਾਲੀਬਾਲ ਸਮੈਸਿੰਗ ਅੰ-21 ਲੜਕੀਆਂ ਦੇ ਮੁਕਾਬਲਿਆਂ ਵਿੱਚ -ਸ ਸ ਸ ਸਕੂਲ ਲਲਤੋਂ ਕਲਾਂ ਦੀ ਟੀਮ ਨੇ ਪਹਿਲਾ ਅਤੇ ਸ੍ਰੀ ਹਰਿ ਕ੍ਰਿਸਨ ਸਿੰਘ ਪਬਲਿਕ ਸਕੂਲ ਗਿੱਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸੂਟਿੰਗ ਅੰ-21 ਲੜਕਿਆਂ ਦੇ ਮੁਕਾਬਲਿਆਂ ਵਿੱਚ  ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਦੀ ਟੀਮ ਨੇ ਪਹਿਲਾ ਸਥਾਨ ਅਤੇ ਬਾਬਾ ਈਸਰ ਸਿੰਘ ਪਬਲਿਕ ਸਕੂਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਬਲਾਕ ਖੰਨਾ - ਬਰਸਾਤ ਕਾਰਨ ਬਲਾਕ ਖੰਨਾ ਵਿੱਚ ਫੁੱਟਬਾਲ ਅਤੇ ਐਥਲੈਟਿਕ ਖੇਡ ਦੇ ਵੈਨਿਊ ਬਦਲ ਕੇ  ਏ.ਐਸ. ਕਾਲਜ ਖੰਨਾ ਵਿਖੇ ਮੁਕਾਬਲੇ ਕਰਵਾਏ ਗਏ। ਐਥਲੈਟਿਕ ਲੜਕਿਆਂ ਅੰ 21 ਦੇ ਮੁਕਾਬਲਿਆਂ ਵਿੱਚ ਸ਼ਾਟਪੁੱਟ ਵਿੱਚ ਕੁਲਰਾਜ ਸਿੰਘ ਨੇ ਪਹਿਲਾ ਸਥਾਨ ਅਤੇ ਸਵੀਅਸ ਗਰੋਵਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ । 31-40 ਗਰੁੱਪ ਸ਼ਾਟਪੁੱਟ ਵਿੱਚ ਲਵਪ੍ਰੀਤ ਸਿੰਘ ਨੇ ਪਹਿਲਾ, ਕੁਲਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।  ਐਥਲੈਟਿਕਸ ਲੜਕੀਆਂ 21-30 ਦੇ ਮੁਕਾਬਲਿਆਂ ਵਿੱਚ ਸ਼ਾਟਪੁੱਟ ਵਿੱਚ ਮਾਨਸੀ ਪੁੰਜ ਨੇ ਪਹਿਲਾ ਸਥਾਨ ਅਤੇ ਪ੍ਰਾਚੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਦੇ ਨਾਲ ਐਸ ਡੀ ਐਮ ਖੰਨਾ ਬਲਜਿੰਦਰ ਸਿੰਘ ਢਿੱਲੋਂ, ਤਹਿਸੀਲਦਾਰ  ਕਰਮਜੀਤ ਸਿੰਘ, ਜਿਲ੍ਹਾ ਖੇਡ ਅਫਸਰ, ਲੁਧਿਆਣਾ ਕੁਲਦੀਪ ਚੁੱਘ, ਬਲਾਕ ਕਨਵੀਨਰ ਸੇਲਜਾ ਜਿਮਨਾਸਟਿਕ ਕੋਚ, ਬਲਾਕ ਕੋ ਕਨਵੀਨਰ ਜਸਪ੍ਰੀਤ ਸਿੰਘ ਬਰਾੜ, ਕੁਸਤੀ ਕੋਚ, ਖੇਡ ਵਿਭਾਗ ਦੇ ਸਾਬਕਾ ਜਿਲ੍ਹਾ ਖੇਡ ਅਫਸਰ ਮਨਸਾ ਸਿੰਘ ਅਤੇ ਸਾਬਕਾ ਜਿਲ੍ਹਾ ਖੇਡ ਅਫਸਰ ਮਹਿੰਦਰ ਸਿੰਘ, ਪ੍ਰਵੀਨ ਠਾਕੁਰ ਜੂਡੋ ਕੋਚ ਅਤੇ ਸੰਜੀਵ ਸਰਮਾ ਐਥਲੈਟਿਕਸ ਕੋਚ ਸਾਮਲ ਸਨ।

ਬਲਾਕ ਸਿੱਧਵਾਂ ਬੇਟ ਦੇ ਮੁਕਾਬਲੇ ਖੇਡ ਸਟੇਡੀਅਮ ਸਿੱਧਵਾਂ ਬੇਟ ਵਿਖੇ ਹੋਏ ਜਿੱਥੇ ਐਥਲੈਟਿਕਸ ਲੜਕੀਆਂ ਅੰ-17 ਦੇ ਮੁਕਾਬਲਿਆਂ ਵਿੱਚ 200 ਮੀਟਰ ਵਿੱਚ ਅਰਮਾਨਦੀਪ ਕੌਰ ਨੇ ਪਹਿਲਾ, ਅਵਨੀਤ ਕੌਰ ਨੇ ਦੂਜਾ ਅਤੇ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 800 ਮੀਟਰ ਵਿੱਚ ਸਿਮਰਨ ਕੌਰ ਨੇ ਪਹਿਲਾ, ਕਿਰਨਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੰਮੀ ਛਾਲ ਵਿੱਚ ਮਨਜੋਤ ਕੌਰ ਨੇ ਪਹਿਲਾ, ਅਰਸਦੀਪ ਕੌਰ ਨੇ ਦੂਜਾ ਅਤੇ ਅਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਐਥਲੈਟਿਕਸ ਲੜਕਿਆਂ ਅੰ-17 ਦੇ ਮੁਕਾਬਲਿਆਂ ਵਿੱਚ 200 ਮੀਟਰ ਵਿੱਚ ਸੁਖਪ੍ਰੀਤ ਸਿੰਘ (ਗੁਜਰਾਂ) ਨੇ ਪਹਿਲਾ, ਏਕਜੋਤ (ਤਿਹਾੜਾ) ਨੇ ਦੂਜਾ ਸਥਾਨ; 3000 ਮੀਟਰ ਵਿੱਚ - ਅਰਮਾਨ ਸਿੰਘ (ਸੰਗਤਪੁਰਾ) ਨੇ ਪਹਿਲਾ ਅਤੇ ਬਲਕਰਨ ਸਿੰਘ (ਪੁੜੈਣ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੰਮੀ ਛਾਲ ਵਿੱਚ - ਨਵਰਾਜ ਸਿੰਘ ਨੇ ਪਹਿਲਾ, ਹਰਕੀਰਤ ਸਿੰਘ ਨੇ ਦੂਜਾ ਅਤੇ ਰੁਪਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ 21 ਲੜਕਿਆਂ ਦੇ ਲੰਮੀ ਛਾਲ ਈਵੈਂਟ ਵਿੱਚ  ਅਕਾਸਦੀਪ ਸਿੰਘ ਨੇ ਪਹਿਲਾ, ਰੋਹਿਤ ਸਿੰਘ ਨੇ ਦੂਜਾ ਸਥਾਨ ਅਤੇ ਸੁਖਰਾਜ ਸਿੰਘ  ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਵਾਲੀਬਾਲ ਸਮੈਸ਼ਿੰਗ ਲੜਕਿਆਂ ਦੇ ਅੰ17 ਦੇ ਮੁਕਾਬਲਿਆਂ ਵਿੱਚ ਸ਼ਸ਼ਸ਼ਸ ਗਿੱਦੜਵਿੰਡੀ ਦੀ ਟੀਮ ਨੇ ਪਹਿਲਾ ਸਥਾਨ, ਬਾਸੀਆਂ ਬੇਟ ਦੀ ਟੀਮ ਨੇ ਦੂਜਾ ਸਥਾਨ ਅਤੇ ਬੀ਼ਬੀ਼ਐਸ ਼ਬੀ ਸਿੱਧਵਾਂ ਬੇਟ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ 21 ਲੜਕਿਆਂ ਦੇ ਮੁਕਾਬਲਿਆਂ ਵਿੱਚ - ਗਿੱਦੜਵਿੰਡੀ ਦੀ ਟੀਮ ਨੇ ਪਹਿਲਾ ਸਥਾਨ, ਲੀਲਾ ਮੇਘ ਸਿੰਘ ਦੀ ਟੀਮ ਨੇ ਦੂਜਾ ਸਥਾਨ ਅਤੇ ਬੀ ਬੀ ਐਸ ਬੀ ਸਿੱਧਵਾਂ ਬੇਟ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਖੋ-ਖੋ ਅੰ 17 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਿੰਡ ਭੁਮਾਲ ਦੀ ਟੀਮ ਨੇ ਪਹਿਲਾ ਸਥਾਨ ਅਤੇ ਪਿੰਡ ਗਾਲਿਬ ਕਲਾਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਕਬੱਡੀ ਨੈਸਨਲ ਅੰ 17 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਿੰਡ ਗੱਗ ਕਲਾਂ ਦੀ ਟੀਮ ਨੇ ਪਹਿਲਾ ਸਥਾਨ ਅਤੇ ਬੀ਼ਬੀ਼ਐਸ਼ਬੀ ਸਿੱਧਵਾਂ ਖੁਰਦ ਦੀ ਟੀਮ ਨੇ ਦੂਜਾ ਸਥਾਨ  ਪ੍ਰਾਪਤ ਕੀਤਾ ਜਦ ਕਿ ਕਬੱਡੀ ਸਰਕਲ ਸਟਾਇਲ ਲੜਕੇ ਅੰ 17 ਦੇ ਮੁਕਾਬਲਿਆਂ ਵਿੱਚ ਸਦਰਪੁਰਾ ਦੀ ਟੀਮ ਨੇ ਪਹਿਲਾ ਸਥਾਨ ਅਤੇ ਸਿੱਧਵਾਂ ਬੇਟ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਬਲਾਕ ਸੁਧਾਰ ਦੇ ਮੁਕਾਬਲੇ ਜੀ਼.ਐਚ.਼ਜੀ਼. ਖਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ ਹੋਏ ਜਿੱਥੇ ਫੁੱਟਬਾਲ ਅੰ 17 ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਜਤਿੰਦਰਾਂ ਗ੍ਰੀਨ ਫੀਲਡ ਸਕੂਲ ਸੁਧਾਰ ਦੀ ਟੀਮ ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਅੱਬੂਵਾਲ ਦੀ ਟੀਮ ਨੇ ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿੱਸੋਵਾਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਮਿਤੀ 3 ਸਤੰਬਰ 2024 ਤੋਂ 12 ਸਤੰਬਰ 2024 ਤੱਕ ਜਿਲ੍ਹਾ ਲੁਧਿਆਣਾ ਦੇ ਵੱਖ ਵੱਖ 14 ਬਲਾਕਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਇਸ ਟੂਰਨਾਂਮੈਂਟ ਵਿੱਚ ਵੱਖ ਵੱਖ ਸੱਤ ਖੇਡਾਂ ਐਥਲੈਟਿਕਸ, ਫੁੱਟਬਾਲ, ਖੋਹ-ਖੋਹ, ਕਬੱਡੀ ਨੈਸਨਲ, ਕਬੱਡੀ ਸਰਕਲ, ਵਾਲੀਬਾਲ ਸੂਟਿੰਗ ਅਤੇ ਵਾਲੀਬਾਲ ਸਮੈਸਿੰਗ ਵੱਖ ਵੱਖ ਉਮਰ ਵਰਗਾਂ ਵਿੱਚ ਮੁਕਾਬਲੇ ਕਰਵਾਏ ਜਾਣੇ ਹਨ। ਇਸ ਟੂਰਨਾਂਮੈਂਟ ਦੇ ਪਹਿਲੇ ਪੜਾਅ ਵਿੱਚ 4 ਬਲਾਕ-  ਲੁਧਿਆਣਾ-1, ਖੰਨਾ, ਸਿੱਧਵਾਂ ਬੇਟ ਅਤੇ ਸੁਧਾਰ ਵਿੱਚ ਤਹਿ ਕੀਤੇ ਸ਼ਡਿਊਲ ਅਨੁਸਾਰ ਖੇਡ ਮੁਕਾਬਲੇ 6 ਸਤੰਬਰ 2024 ਤੱਕ ਕਰਵਾਏ ਜਾਣਗੇ।


Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies