ਲੁਧਿਆਣਾ : ਮਹਾਨਗਰ 'ਚ ਬੈਂਕ ਆਫ ਬੜੌਦਾ ਦੇ ਏ.ਟੀ.ਐੱਮ ਦੀ ਛੱਤ 'ਤੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਨਗਰ ਚੌਕ ਸਥਿਤ ਬੈਂਕ ਆਫ ਬੜੌਦਾ ਦੇ ਏ.ਟੀ.ਐਮ ਦੀ ਛੱਤ 'ਤੇ ਲੱਗੀ ਆਊਟਰ ਏਅਰ ਕੰਡੀਸ਼ਨਰ ਮਸ਼ੀਨ 'ਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਹਫੜਾ-ਦਫੜੀ ਮੱਚ ਗਈ। ਦੱਸਿਆ ਜਾ ਰਿਹਾ ਹੈ ਕਿ ਏਟੀਐਮ ਬਿਲਡਿੰਗ ਦੇ ਉਪਰਲੇ ਹਿੱਸੇ ਵਿੱਚ ਇੱਕ ਵੱਡਾ ਬੈਂਕ ਅਤੇ ਇੱਕ ਚਿਲਡਰਨ ਇੰਸਟੀਚਿਊਟ ਸੈਂਟਰ ਬਣਿਆ ਹੋਇਆ ਹੈ। ਇਸ ਦੌਰਾਨ ਹਫੜਾ-ਦਫੜੀ ਮਚ ਗਈ, ਜਿਸ ਤੋਂ ਬਾਅਦ ਮੌਕੇ 'ਤੇ ਅੱਗ ਲੱਗ ਜਾਣ ਕਾਰਨ ਇਹਤਿਆਤ ਵਜੋਂ ਬੈਂਕ ਕਰਮਚਾਰੀਆਂ ਅਤੇ ਸੰਸਥਾ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਇਮਾਰਤ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

