ਲੁਧਿਆਣਾ : ਲੁਧਿਆਣਾ ਦੇ ਨੈਸ਼ਨਲ ਹਾਈਵੇ 'ਤੇ ਇਕ ਭਿਆਨਕ ਹਾਦਸੇ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸਾ ਦਿੱਲੀ ਰੋਡ ਸ਼ੇਰਪੁਰ ਚੌਕ ਨੇੜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਜਦੋਂ ਪੰਜਾਬ ਰੋਡਵੇਜ਼ ਦੀ ਬੱਸ ਸਵਾਰੀਆਂ ਨੂੰ ਉਤਾਰਨ ਲਈ ਸ਼ੇਰਪੁਰ ਚੌਕ 'ਤੇ ਖੜ੍ਹੀ ਸੀ ਤਾਂ ਜਲੰਧਰ ਵੱਲੋਂ ਆ ਰਹੀ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਬੱਸ ਦੇ ਟਾਇਰ ਨਾਲ ਟਕਰਾ ਕੇ ਪਲਟ ਗਈ ਅਤੇ ਬੱਸ ਪਟੜੀ ਤੋਂ ਉਤਰ ਗਈ।
ਇਸ ਦੌਰਾਨ ਬੱਸ ਚਾਲਕ ਵਾਲ-ਵਾਲ ਬਚ ਗਿਆ। ਬੱਸ ਚਾਲਕ ਪਰਮੀਤ ਸਿੰਘ ਨੇ ਦੱਸਿਆ ਕਿ ਉਹ ਪਟਿਆਲਾ ਤੋਂ ਬਟਾਲਾ ਵੱਲ ਜਾ ਰਿਹਾ ਸੀ। ਸ਼ੇਰ ਚੌਕ 'ਤੇ ਬੱਸ ਤੋਂ ਉਤਰ ਕੇ ਉਹ ਪੈਦਲ ਚੱਲਣ ਹੀ ਵਾਲਾ ਸੀ ਕਿ ਤੇਜ਼ ਰਫਤਾਰ ਕਾਰ ਨੇ ਬ੍ਰੇਕ ਨਹੀਂ ਲਗਾਈ ਅਤੇ ਉਸ ਦੀ ਬੱਸ ਨਾਲ ਟਕਰਾ ਗਈ। ਇਸ ਦੌਰਾਨ ਕਾਰ ਪਲਟ ਗਈ। ਹਾਦਸਾ 3 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ।

